ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [نیکی] ਸੰਗ੍ਯਾ- ਭਲਾਈ। ੨. ਸੱਜਨਤਾ.


ਸੰ. ਨਯਿਸ੍ਟ. ਵਿ- ਚੰਗੀ ਤਰਾਂ ਚਲਾਉਣ ਵਾਲਾ. ਉੱਤਮ ਪ੍ਰੇਰਕ. "ਬੀਰ ਬਹੁੜੇ ਨੇਖ." (ਰਾਮਾਵ)


ਅ਼. [نّخاس] ਨੱਖ਼ਾਸ. ਸੰਗ੍ਯਾ- ਉਹ ਬਾਜ਼ਾਰ, ਜਿਸ ਵਿੱਚ ਪਸ਼ੂ ਅਤੇ ਗ਼ੁਲਾਮ ਵੇਚੇਜਾਣ. "ਕਿਉ ਨੇਖਾਸ ਬਿਕਾਈ?" (ਪ੍ਰਭਾ ਅਃ ਮਃ ੧) ਹਰੀਸ਼ਚੰਦ੍ਰ ਮੰਡੀ ਵਿੱਚ ਕ੍ਯੋਂ ਵਿਕਦਾ? ੨. ਬਰਦਹਫ਼ਰੋਸ਼.


ਸੰਗ੍ਯਾ- ਲਾਗ. ਲਾਗੀਆਂ ਦਾ ਹ਼ੱਕ਼. ਵਿਆਹ ਆਦਿ ਸਮੇ ਸੇਵਾ ਕਰਨ ਵਾਲੇ ਸੇਵਕਾਂ ਦਾ ਇਨਾਮ. "ਆਯਕੈ ਨਿਕੇਤ ਲੀਨ ਬੇਦੀਕੁਲਕੇਤੁ ਨੇਗ." (ਨਾਪ੍ਰ)


ਸੰਗ੍ਯਾ- ਲਾਗੀ. ਨੇਗ ਲੈਣ ਦਾ ਅਧਿਕਾਰੀ। ੨. ਕਾਂਗੜੇ ਜਿਲੇ ਵਿੱਚ ਨੇਗੀ ਦਾ ਅਰਥ ਹੈ ਮੁਖੀਆ. ਸਰਦਾਰ। ੩. ਡਿੰਗ. ਨਾਈ.


ਫ਼ਾ. [نیچہ] ਨੈਚਾ. ਹੁੱਕੇ ਦੀ ਨੜੀ.


ਫ਼ਾ. [نیزہباز] ਨੇਜ਼ਹਬਾਜ਼. ਸੰਗ੍ਯਾ- ਨੇਜ਼ਾ ਚਲਾਉਣ ਵਾਲਾ. "ਨੇਜਬਾਜ ਬਹੁ ਬੀਰ ਸੰਘਾਰੇ." (ਚਰਿਤ੍ਰ ੪੦੫)