nan
ਰਾਮਦੇਵ ਨਾਮਕ ਇੱਕ ਸ਼੍ਰੱਧਾਵਾਨ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਸਿੱਖ ਹੋਇਆ, ਜੋ ਲੰਗਰ ਦਾ ਜਲ ਭਰਨ ਅਤੇ ਛਿੜਕਾਉ ਦੀ ਸੇਵਾ ਕਰਦਾ ਸੀ. ਧਮਧਾਨ ਦੇ ਮਕਾਨ ਇਸ ਦੀ ਸੇਵਾ ਤੋਂ ਪ੍ਰਸੰਨ ਹੋਕੇ ਸਤਿਗੁਰੂ ਨੇ ਇਸ ਦਾ ਨਾਮ ਭਾਈ ਮੀਹਾਂ ਰੱਖਿਆ ਅਰ ਨਗਾਰਾ, ਨਸ਼ਾਨ ਤਥਾ ਲੰਗਰ ਚਲਾਉਣ ਲਈ ਲੋਹ ਬਖ਼ਸ਼ਕੇ ਮਹੰਤ ਥਾਪਿਆ. ਇਸ ਮਹਾਤਮਾ ਨੇ ਦਸ਼ਮੇਸ਼ ਦੀ ਭੀ ਸੇਵਾ ਕੀਤੀ ਹੈ, ਜਿਸ ਪੁਰ ਪ੍ਰਸੰਨ ਹੋਕੇ ਕਲਗੀਧਰ ਨੇ ਦਸਤਾਰ ਅਤੇ ਸ਼ਸਤ੍ਰ ਬਖ਼ਸ਼ਿਆ. ਇਸ ਦੀ ਸੰਪ੍ਰਦਾਯ ਦੇ ਉਦਾਸੀ ਸਾਧੂ ਮੀਹਾਂਸ਼ਾਹੀ ਅਰ ਮੀਹਾਂਦਾਸੀਏ ਕਹਾਂਉਂਦੇ ਹਨ.#ਭਾਈ ਮੀਹਾਂਸਾਹਿਬ ਦੇ ਬਾਵਾਮੱਲ, ਬਾਵਾ ਸਰਤਰਾਮ ਜੀ, ਬਾਵਾ ਮਜਨੂਸਾਹਿਬ, ਬਾਵਾ ਲਖ ਮੀਰ ਜੀ, ਬਾਵਾ ਭੋਲਾਦਾਸ ਜੀ ਅਤੇ ਬਾਵਾ ਰਾਮਦਾਸ ਜੀ ਆਦਿ ਕਰਨੀਵਾਲੇ ਚੇਲੇ ਹੋਏ. ਉਦਾਸੀਨਮਤ ਦੇ ਭੂਸਣ ਸਾਧੁਬੇਲੇ ਵਾਲੇ ਬਾਵਾ ਬਨਖੰਡੀ ਜੀ ਇਸੇ ਸੰਪ੍ਰਦਾਯ ਦੇ ਸਾਧੂ ਸਨ. ਪਟਿਆਲੇ ਵਿੱਚ ਬਾਵਾ ਮਗਨੀਰਾਮ ਜੀ ਦਾ, ਲਖਨਊ ਵਿੱਚ ਬਾਵਾ ਗੁਰੁਨਾਰਾਯਣ ਜੀ ਦਾ ਮਸ਼ਹੂਰ ਡੇਰਾ ਅਤੇ ਸਿੰਧ ਵਿੱਚ ਸਾਧੁਬੇਲਾ ਤੀਰਥ, ਮੀਹਾਂਸ਼ਾਹੀਆਂ ਦੇ ਪਵਿਤ੍ਰ ਅਸਥਾਨ ਹਨ.
ਦੇਖੋ, ਮੀਹਾਂਸ਼ਾਹੀ.
ਦੇਖੋ, ਮੀਹ। ੨. ਮੀਹ (ਵਰਖਾ) ਦੇ. "ਮੀਹਿ ਵੁਠੈ ××× ਜਲੁ ਜਾਇ ਪਵੈ ਵਿਚਿ ਸੁਰਸਰੀ." (ਮਃ ੪. ਵਾਰ ਬਿਲਾ) ਮੀਂਹ ਦੇ ਵਰ੍ਹਣ ਤੋਂ ਗੰਗਾ ਵਿੱਚ ਜਲ ਜਾ ਪੈਂਦਾ ਹੈ.
ਦੇਖੋ, ਮੀਹ. "ਮੀਹੁ ਪਇਆ ਪਰਮੇਸਰਿ ਪਾਇਆ." (ਮਾਝ ਮਃ ੫)
ਇੱਕ. ਏਕ. "ਗੁਰਬਚਨਿ ਧਿਆਇਓ ਘਰੀ ਮੀਕ." (ਪ੍ਰਭਾ ਮਃ ੪) ੨. ਵਿਕ੍ਰਯ. ਵੇਚਣ ਦੀ ਕ੍ਰਿਯਾ. "ਇਹੁ ਜੀਅਰਾ ਨਿਰਮੋਲਕੋ ਕਉਡੀ ਲਗਿ ਮੀਕਾ." (ਬਿਲਾ ਕਬੀਰ) ਕਉਡੀ ਵਾਸਤੇ (ਬਦਲੇ) ਵੇਚਦਿੱਤਾ। ੩. ਮਿਲਾਪ. "ਜੋਤੀ ਜੋਤਿ ਮੀਕੇ." (ਬਿਲਾ ਛੰਤ ਮਃ ੫)
ਦੇਖੋ, ਫਰਿਸਤਾ.
ਇੱਕ ਕੱਖ ਦਾ. "ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕੁ ਮੀਕਾ ਕਾਖਾ." (ਜੈਤ ਮਃ ੪)
ਬਕਰੀ ਚੂਹੇ ਆਦਿ ਦੀ ਗੋਲੀ ਦੇ ਆਕਾਰ ਦੀ ਵਿਸ੍ਟਾ.
ਸੰਗ੍ਯਾ- ਮ੍ਰਿਤ੍ਯੁ. ਮੌਤ. "ਮੀਚ ਹੁਟੈ ਜਮ ਤੇ ਛੁਟੈ." (ਗਉ ਥਿਤੀ ਮਃ ੫) "ਬੇਮੁਖ ਕਉ ਆਇ ਪਹੂਚੀ ਮੀਚ." (ਸਾਰ ਮਃ ੫) ੨. ਮੀਚਣਾ ਦਾ ਅਮਰ.