ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [نیزہ] ਨੇਜ਼ਹ. ਸੰ. ਨੇਕ੍ਸ਼੍‍ਣ. ਸੰਗ੍ਯਾ- ਭਾਲਾ. ਬਰਛਾ. "ਨੇਜਾ ਨਾਮ ਨੀਸਾਣੁ." (ਸਵੈਯੇ ਮਃ ੫. ਕੇ) ੨. ਨਿਸ਼ਾਨ. ਝੰਡਾ। ੩. ਪੁਰਾਣੇ ਸਮੇਂ ਦਾ ਇੱਕ ਮਾਪ, ਜੋ ਸੱਤ ਹੱਥ (ਸਾਢੇ ਤਿੰਨ ਗਜ) ਹੋਇਆ ਕਰਦਾ ਸੀ, ਕਿਉਂਕਿ ਨੇਜਾ ਸ਼ਸਤ੍ਰ ਸੱਤ ਹੱਥ ਭਰ ਹੁੰਦਾ ਸੀ. "ਸੂਰਜ ਸਵਾ ਨੇਜੇ ਉੱਤੇ ਆਨ ਠਹਿਰੇ." (ਹੀਰ ਵਾਰਸਸ਼ਾਹ) ੪. ਚਿਲਗੋਜ਼ੇ (ਨੇਉਜੇ) ਨੂੰ ਭੀ ਬਹੁਤ ਲੋਕ ਨੇਜਾ ਆਖਦੇ ਹਨ. ਦੇਖੋ, ਨੇਵਜਾ.


ਨੈਜ. ਨਦੀਜ. ਨੈ (ਗੰਗਾ ਨਦੀ) ਤੋਂ ਜਨਮਿਆ ਭੀਸਮਪਿਤਾਮਾ. "ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ." (ਮਲਾ ਨਾਮਦੇਵ) ੨. ਸੰ. ਨਯਜ. ਸੰਗ੍ਯਾ- ਨਾਯ (ਵਿਸਨੁ) ਤੋਂ ਜ (ਉਪਜਿਆ) ਬ੍ਰਹਮਾ, ਚਤੁਰਾਨਨ. ਇਸ ਦੀ ਉੱਤਪਤੀ ਵਿਸਨੁ ਦੀ ਨਾਭਿ ਤੋਂ ਪੈਦਾ ਹੋਏ ਕਮਲ ਵਿੱਚੋਂ ਹੈ.