ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਰੰਜੁਵਾ.


ਬੰਦ ਕਰਨਾ. ਸੰ. ਮੀਲਨ। ੨. ਅੱਖਾਂ ਬੰਦ ਕਰਨੀਆਂ.


ਦੇਖੋ, ਮ੍ਰਿਜ ਧਾ. ਸੰਗ੍ਯਾ- ਮਰ੍‍ਦਨ. ਮਲਣਾ. ਮਸਲਣਾ. ਰਗੜਨਾ. "ਦਲ ਮੀਜਦਯੋ." (ਚੰਡੀ ੧) "ਤਬ ਪਛਤਾਇ ਮੀਜ ਹੈ ਪਾਨਾ." (ਨਾਪ੍ਰ) ਹੱਥ ਮਲੇਗਾ.


ਮਰ੍‍ਦਨ ਕੀਤਾ. ਦੇਖੋ, ਮੀਜਨ। ੨. ਮੀਜਾਨ ਦਾ ਸੰਖੇਪ. ਦੇਖੋ, ਮੀਜ਼ਾਨ.


ਅ਼. [میزان] ਸੰਗ੍ਯਾ- ਵਜ਼ਨ ਕਰਨ ਦਾ ਸੰਦ. ਤਕੜੀ. ਤਰਾਜ਼ੂ. ਤੁਲਾ। ੨. ਤੋਲ. ਵਜ਼ਨ। ੩. ਜੋੜ। ੪. ਤੁਲਾ ਰਾਸ਼ਿ.


ਦੇਖੋ, ਮਿੰਜ. ਮੱਜਾ. "ਨਿਕਸੰਤ ਮੀਝ ਬਿਥਰੰਤ ਪਾਸ." (ਗੁਪ੍ਰਸੂ)


ਕ੍ਰਿ- ਮੀਲਨ. ਬੰਦ ਕਰਨਾ. "ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ." (ਸੂਹੀ ਮਃ ੪) ੨. ਅੱਖਾਂ ਬੰਦ ਕਰਨ ਦੀ ਕ੍ਰਿਯਾ. ਦੇਖੋ, ਮੀਲਨ.