ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮੀਟਕੇ. ਬੰਦ ਕਰਕੇ. "ਅਖੀ ਮੀਟਿ ਪਵਾਰਿ ਗਇਆ." (ਮਃ ੧. ਵਾਰ ਮਾਝ) ਦੇਖੋ, ਪਵਾਰਿ.


ਮਿਸ੍ਟ. ਮਿੱਠਾ. ਪਿਆਰਾ. "ਮਨ ਮੀਠ ਤੁਹਾਰੋ ਕੀਓ." (ਨਵ ਮਃ ੫)


ਮਿਸ੍ਟ. ਪ੍ਰਿਯ. "ਮੀਠਾ ਬੋਲੇ ਅੰਮ੍ਰਿਤਬਾਣੀ." (ਮਃ ੩. ਵਾਰ ਬਿਲਾ) ੨. ਮਿੱਠਾ ਨਿੰਬੂ. L. Citrus Limetta ਇਸ ਦਾ ਰਸ ਪਿੱਤ ਦੇ ਤਾਪ ਅਤੇ ਯਰਕਾਨ ਨੂੰ ਹਟਾਉਂਦਾ ਹੈ. "ਨਾਰੰਜੀ ਮੀਠਾ ਬਹੁ ਲਗੇ." (ਚਰਿਤ੍ਰ ੨੫੬)


ਮਿੱਠੀ. ਪ੍ਯਾਰੀ. "ਮੀਠੀ ਆਗਿਆ ਪਿਰ ਕੀ ਲਾਗੀ." (ਆਸਾ ਮਃ ੫)


ਮਿਠਾਸ ਵਾਲਾ.