ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਮੇਢੂ. ਸੰਗ੍ਯਾ- ਛੱਤਰਾ. ਮੇਸ. ਮੇਢਾ। ੨. ਦੇਖੋ, ਮੇਢ੍ਰ.


ਮੀਢੇ ਦੀ ਮਦੀਨ, ਭੇਡ। ੨. ਇਸਤ੍ਰੀਆਂ ਦੇ ਕੇਸ਼ਾਂ ਦੀ ਗੁੰਦੀ ਹੋਈ ਲਟ.


ਵਿ- ਮਿਨ੍ਹਾਂ. ਕਪਟੀ. ਜੋ ਮਨ ਦੇ ਛਲ ਨੂੰ ਪ੍ਰਗਟ ਨਾ ਹੋਣ ਦੇਵੇ। ੨. ਭਾਈ ਗੁਰਦਾਸ ਦੀ ਦਿੱਤੀ ਹੋਈ ਪ੍ਰਿਥੀਚੰਦ ਜੀ ਨੂੰ ਉਪਾਧਿ, ਕਿਉਂਕਿ ਉਹ ਸਦਾ ਕਪਟਵਿਹਾਰ ਕਰਦੇ ਸਨ. ਦੇਖੋ, ਵਾਰ ੩੬. "ਸਤਿਗੁਰੁ ਸੱਚਾ ਪਾਤਸ਼ਾਹ, ਮੁਹ ਕਾਲੇ ਮੀਣਾ." (ਭਾਗੁ) ੩. ਪ੍ਰਿਥੀਚੰਦ ਜੀ ਦੀ ਵੰਸ਼ ਦਾ ਸੋਢੀ, ਜਿਸ ਨੇ ਅਮ੍ਰਿਤ ਨਹੀਂ ਛਕਿਆ. ਦੇਖੋ, ਪੰਜਮੇਲ।#੪. ਸੰਗ੍ਯਾ- ਉਹ ਬੈਲ, ਜਿਸ ਦੇ ਸਿੰਗ ਹੇਠਾਂ ਨੂੰ ਝੁਕੇ ਹੋਣ। ੫. ਇੱਕ ਚੋਰੀਪੇਸ਼ਾ ਜਾਤਿ, ਜੋ ਵਿਸ਼ੇਸ ਕਰਕੇ ਰਾਜਪੂਤਾਨੇ ਵਿੱਚ ਹੈ. ਮੀਣਾ ਜਾਤਿ ਦਾ ਆਦਮੀ ਜੇ ਰਖ੍ਯਾ ਦਾ ਭਾਰ ਆਪਣੇ ਪੁਰ ਲੈ ਲਵੇ, ਤਦ ਕਦੇ ਚੋਰੀ ਨਹੀਂ ਹੋਣ ਦਿੰਦਾ.


ਮਿਤ੍ਰ- ਸੁਜਨ. ਦੋਸ੍ਤ ਅਤੇ ਨੇਕ ਆਦਮੀ. ਭਲਾਮਾਨਸ ਮਿਤ੍ਰ.


ਮਿਤ੍ਰ ਨੇ. "ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ." (ਤਿਲੰ ਮਃ ੪)


ਸੰ. ਮਿਤ੍ਰ. ਦੋਸ੍ਤ. "ਮੀਤ੍ਰ ਹਮਾਰਾ ਵੇਪਰਵਾਹਾ." (ਗਉ ਮਃ ੫) "ਮੀਤ ਕੇ ਕਰਤਬ ਕੁਸਲ ਸਮਾਨ." (ਗਉ ਮਃ ੫) ਦੇਖੋ, ਮਿਤ੍ਰ.#ਮੀਤ ਜੋ ਕਹਾਇ, ਪਰੇ ਦੁਖ ਨ ਸਹਾਇ ਕਰੈ#ਜਾਨਿਯੈ ਨ ਮੀਤ ਤਾਂ ਕੋ ਪਾਤਕੀ ਸੋ ਭਾਰੀ ਹੈ,#ਨਿਜ ਦੁਖ ਮੇਰੁ ਕੈਸੋ ਜਾਨ ਹੈ ਤਿਨੂਕਾ ਤੁੱਲ#ਮਿਤ੍ਰ ਦੁਖ ਤਿਨ ਕਾ ਸੋ ਮੇਰੁ ਤੇ ਅਪਾਰੀ ਹੈ,#ਕੁਪਥ ਮਿਟਾਵੈ ਔਰ ਸੁਪਥ ਲਗਾਵੈ#ਅਵਗੁਨਨ ਦੁਰਾਵੈ ਪ੍ਰਗਟਾਵੈ ਗੁਨਕਾਰੀ ਹੈ,#ਲੇਤ ਦੇਤ ਸ਼ੰਕ ਨ ਬਿਪੱਤ ਮੈ ਸਨੇਹੀ ਚੌਨੋ#ਐਸੋ ਜੌ ਨ ਮੀਤ, ਤਾਂਕੇ ਸੀਸ ਛਾਰ ਡਾਰੀ ਹੈ.#ਮੁਖ ਪੈ ਮਧੁਰ ਅਰੁ ਪੀਠ ਪੈ ਨਿਠੁਰ ਬੋਲੈ#ਊਪਰ ਤੇ ਆਦਰ ਹਿਯੇ ਮੇ ਕੁਟਲਾਈ ਹੈ,#ਸਦਾ ਹੀ ਸੁਹਿਤ ਕੋ ਨ ਮਿਤ ਕੋ ਮਨਾਵੈ ਹਿਤ#ਦੀਖਤ ਸਨੇਹੀ ਰਹੈ ਦਾਵ ਕੋ ਤਕਾਈ ਹੈ,#ਲੋਭੀ ਔਰ ਲੰਪਟ ਕੁਹਠੀ ਬਾਕਚਲੀ ਛਲੀ#ਭਲੀ ਭਾਂਤਿ ਵਾਂਕੀ ਗਤਿ ਪਾਸ਼ ਕੀ ਸੀ ਗਾਈ ਹੈ,#ਮੂਢ ਹੋ ਨਰੇਸ, ਮੀਤ ਕੁਟਿਲ, ਛਨਾਰਿ ਨਾਰਿ#ਚੌਥੇ ਸਠ ਸੇਵਕ ਤੇ ਹੋਤ ਨ ਭਲਾਈ ਹੈ.#੨. ਕਰਤਾਰ. ਜਗਤਨਾਥ. "ਤੇ ਤੇ ਮੀਤ ਮਿਲਨ ਤੇ ਬਾਚੇ." (ਚੌਬੀਸਾਵ); ਮਿਤ੍ਰ. "ਅਪਨਾ ਮੀਤੁ ਸੁਆਮੀ ਗਾਈਐ." (ਸਾਰ ਮਃ ੫) ਦੇਖੋ, ਮੀਤ.