ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਮੀਨ. "ਤੁਮ ਜਲਨਿਧਿ ਹਮ ਮੀਨੇ ਤੁਮਰੇ." (ਕਲਿ ਮਃ ੪)


ਵਿ- ਵਿਚਾਰ ਕਰਨ ਵਾਲਾ। ੨. ਸੰਗ੍ਯਾ- ਮੀਮਾਂਸਾ ਸ਼ਾਸਤ੍ਰ ਦਾ ਪੰਡਿਤ। ੩. ਮੀਮਾਂਸਾ ਸ਼ਾਸਤ੍ਰ ਦੇ ਨਿਯਮ ਮੰਨਣ ਵਾਲਾ.


ਸੰ. ਸੰਗ੍ਯਾ- ਵਿਚਾਰ। ੨. ਪਰੀਖ੍ਯਾ। ੩. ਇਨਸਾਫ. ਨਿਆਉਂ। ੪. ਛੀ ਸ਼ਾਸਤ੍ਰਾਂ ਵਿੱਚੋਂ ਇੱਕ ਦਰਸ਼ਨ, ਜਿਸ ਦੇ ਦੋ ਭਾਗ ਹਨ- ਕਰਮਾਂ ਦੇ ਪ੍ਰਤਿਪਾਦਨ ਵਾਲਾ ਜੈਮਿਨੀ ਦਾ ਰਚਿਆ ਹੋਇਆ ਪੂਰਵਮੀਮਾਂਸਾ. ਬ੍ਰਹਮਵਿਦ੍ਯਾ ਦੇ ਦੱਸਣ ਵਾਲਾ ਵ੍ਯਾਸ ਕ੍ਰਿਤ ਵੇਦਾਂਤ ਸ਼ਾਸਤ੍ਰ, ਉੱਤਰਮੀਮਾਂਸਾ. ਦੇਖੋ, ਖ਼ਟਸ਼ਾਸਤ੍ਰ.


ਫ਼ਾ. [میر] ਅਮੀਰ ਦਾ ਸੰਖੇਪ. "ਮੀਰ ਮਲਕ ਉਮਰੇ ਫਾਨਾਇਆ." (ਮਾਰੂ ਸੋਲਹੇ ਮਃ ੫)#੨. ਬਾਦਸ਼ਾਹ। ੩. ਮੀਰਾਸੀ ਨੂੰ ਭੀ ਸਨਮਾਨ ਵਾਸਤੇ ਮੀਰ ਆਖਦੇ ਹਨ.


ਫ਼ਾ. [میرسامان] ਸੰਗ੍ਯਾ- ਅਮੀਰ ਦੇ ਸਾਮਾਨ ਸੰਭਾਲਨ ਦਾ ਸਰਦਾਰ। ੨. ਖਾਣ ਦੇ ਸਾਮਾਨ ਦਾ ਜੋ ਪ੍ਰਬੰਧ ਕਰੇ, ਖ਼ਾਨਸਾਮਾ. ਲੰਗਰਖਾਨੇ ਦਾ ਪ੍ਰਬੰਧ ਕਰਨ ਵਾਲਾ ਦਾਰੋਗਾ.