ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

[جُزاموالہ] ਵਿ- ਜੁਜਾਮਵਾਲਾ. ਕੁਸ੍ਠ ਰੋਗ ਵਾਲਾ. ਕੋੜ੍ਹੀ। ੨. ਭਾਵ- ਵਿਸਈ ਪਾਂਮਰ, ਜਿਸ ਦੇ ਸੰਗ ਤੋਂ ਰੋਗ ਹੋਣ ਦਾ ਡਰ ਹੈ. "ਚੁਣਿ ਵਖਿ ਕਢੇ ਜਜਮਾਲਿਆ." (ਵਾਰ ਆਸਾ) "ਸਚੈ ਵਖਿ ਕਢੇ ਜਜਮਾਲੇ." (ਵਾਰ ਗਉ ੧. ਮਃ ੪) ੩. ਪੱਕੇ ਇਰਾਦੇ ਵਾਲਾ. ਦੇਖੋ, ਜਜਮ ੩. "ਨਿਤ ਮਾਇਆ ਨੋ ਫਿਰੈ ਜਜਮਾਲਿਆ." (ਵਾਰ ਗਉ ੧. ਮਃ ੪)


ਸੰ. ਜਰ੍‍ਜਰ. ਵਿ- ਜੀਰਣ. ਪੁਰਾਣਾ. "ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ." (ਵਡ ਮਃ ੩. ਅਲਾਹਣੀ) ੨. ਬੁੱਢਾ। ੩. ਟੁੱਟਿਆ ਫੁੱਟਿਆ.


ਜੱਜੇ ਦਾ ਉੱਚਾਰਣ ਜਕਾਰ। ੨. ਗੁਰਮੁਖੀ ਦਾ ਤੇਰ੍ਹਵਾਂ ਅੱਖਰ. "ਜਜਾ ਜਾਨੈ ਹਉ ਕਛੁ ਹੂਆ." (ਬਾਵਨ) ੩. ਦੇਖੋ, ਜੱਜਾ। ੪. ਅ਼. [جزا] ਜਜ਼ਾ. ਪ੍ਰਤਿਬਦਲਾ। ੫. ਕਰਮ ਦਾ ਫਲ.


ਦੇਖੋ, ਜਜਾ। ੨. ਅਮ੍ਰਿਤਸਰ ਦੇ ਜਿਲੇ ਇੱਕ ਕਾਸ਼ਤਕਾਰ ਜਾਤੀ। ੩. ਸਿਆਲਕੋਟ ਵੱਲ ਦੇ ਸਰੂਜਵੰਸ਼ੀ ਰਾਜਪੂਤਾਂ ਵਿੱਚੋਂ ਜਥੋਲ ਜਾਤੀ ਦੇ ਲੋਕਾਂ ਦਾ ਗੋਤ੍ਰ. "ਹਮਜਾ ਜੱਜਾ ਜਾਣੀਐ, ਬਾਲਾ ਮਰਵਾਹਾ ਵਿਗਸੰਦਾ." (ਭਾਗੁ)


ਦੇਖੋ, ਯਜਾਤਿ.