ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. भण्. ਧਾ- ਸਪਸ੍ਟ ਕਹਿਣਾ, ਸਾਫ ਬੋਲਣਾ, ਉੱਤਰ ਦੇਣਾ। ੨. ਡਿੰਗ. ਕਥਨ. ਵਾਕ. ਵਚਨ.


ਅਨੁ. ਭੀਂ ਭੀਂ ਸ਼ਬਦ. "ਭਣਣੰਕ ਸੁ ਨੱਦੰ ਨਾਫੀਰੰ." (ਰਾਮਾਵ)


ਦੇਖੋ, ਭਣਿਤ.


ਕਹਿਂਦਾ ਹੈ. "ਭਣਤਿ ਨਾਨਕ ਸਹੁ ਹੈ ਭੀ ਹੋਸੀ." (ਸੂਹੀ ਅਃ ਮਃ ੧) ੨. ਦੇਖੋ, ਭਣਿਤਿ.


ਸੰ. ਸੰਗ੍ਯਾ- ਕਥਨ. ਕਹਿਣਾ. ਬੋਲਣਾ. "ਨਾਮ ਸਤਿਗੁਰ ਮੁਖਿ ਭਣਿਆਉ." (ਸਵੈਯੇ ਮਃ ੪. ਕੇ) ਦੇਖੋ, ਭਣ ਧਾ. "ਸੰਮਤ ਸਤ੍ਰਹਿ ਸਹਿਸ ਭਣਿੱਜੈ." (ਚਰਿਤ੍ਰ ੪੦੫) "ਜੀਹ ਭਣਿਜੋ ਉਤਮਸਲੋਕ." (ਸਹਸ ਮਃ ੫) "ਜਗੰਨਾਥ ਗੋਪਾਲ ਮੁਖਿ ਭਣੀ." (ਮਾਰੂ ਸੋਲਹੇ ਮਃ ੫)


ਸੰ. ਵਿ- ਕਹਿਆ ਹੋਇਆ. ਕਬਿਤ.