ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. वृष- ਵ੍ਰਿਸ. ਸੰਗ੍ਯਾ- ਬੈਲ. ਬਲਦ। ੨. ਦੂਸਰੀ ਰਾਸ਼ਿ, ਜਿਸ ਦੇ ਨਛਤ੍ਰ ਬੈਲਆਕਾਰ ਦੇ ਹਨ। ਇੰਦ੍ਰ। ੪. ਧਰਮ. ਦੇਖੋ, ਵ੍ਰਿਖਲ ੧। ੫. ਕਾਮਦੇਵ। ੬. ਮੋਰ ਦੀ ਪੂਛ। ੭. ਕਾਵ੍ਯ ਅਨੁਸਾਰ ਪੁਰੁਸ ਦੀ ਇੱਕ ਜਾਤਿ, ਦਸੋ, ਪੁਰੁਖਜਾਤਿ। ੮. ਵਿ- ਬਲਵਾਨ. ਜ਼ੋਰਾਵਰ.


वृषभ- ਵ੍ਰਿਸਭ. ਬੈਲ। ੨. ਕੰਨ ਦਾ ਛੇਕ, ਜਿਸ ਦ੍ਵਾਰਾ ਧੁਨਿ ਸੁਣੀਦੀ ਹੈ। ੩. ਦੇਖੋ, ਪੁਰੁਖਜਾਤਿ। ੪. ਵਿ- ਬਹੁਤ ਉੱਤਮ.


ਦੇਖੋ, ਬ੍ਰਿਖਭਾਸੁਰ.


वृषभानु- ਵ੍ਰਿਸਭਾਨੁ. ਰਾਧਿਕਾ ਦਾ ਪਿਤਾ, ਜੋ ਪਦਮਾਵਤੀ ਦੇ ਪੇਟੋਂ ਸੁਰਭਾਨੁ ਦਾ ਪੁਤ੍ਰ ਸੀ. ਪਹਿਲਾਂ ਇਹ "ਰਾਵਲ" ਪਿੰਡ ਵਿੱਚ ਵਸਦਾ ਸੀ, ਫੇਰ ਕੰਸ ਦੇ ਡਰ ਤੋਂ ਬਰਸਾਨੇ ਜਾ ਵਸਿਆ.