ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. वृषल- ਵ੍ਰਿਸਲ. ਵ੍ਰਿਸ (ਧਰਮ) ਨੂੰ ਲ (ਲੋਪ) ਕਰਨ ਵਾਲਾ.¹ ਧਰਮ ਦਾ ਤ੍ਯਾਗੀ। ੨. ਸ਼ੂਦ੍ਰ। ੩. ਘੋੜਾ। ੪. ਸ਼ਲਗਮ. ਗੋਂਗਲੂ. ਠਿੱਪਰ। ੫. ਗਾਜਰ.


वृषली- ਵ੍ਰਿਸਲੀ. ਸ਼ੂਦ੍ਰਾ। ੨. ਨੀਚ ਇਸਤ੍ਰੀ। ੩. ਦਾਸ਼ੀ.


ਨੀਚ ਇਸਤ੍ਰੀ ਦਾ ਪਤਿ. ਦੇਖੋ, ਵ੍ਰਿਖਲੀ.


ਵ੍ਰਿਸ (ਬੈਲ) ਹੈ ਜਿਸ ਦੀ ਸਵਾਰੀ, ਸ਼ਿਵ.


वृषाकपि- ਵ੍ਰਿਸਾਕਪਿ. ਵਿ- ਜੋ ਧਰਮ ਨੂੰ ਨਹੀਂ ਕੰਬਾਉਂਦਾ. ਜਿਸ ਦਾ ਧਰਮ ਨਹੀਂ ਹਿਲਦਾ। ੨. ਸੰਗ੍ਯਾ- ਮਹਾਦੇਵ. ਸ਼ਿਵ। ੩. ਵਿਸਨੁ। ੪. ਅਗਨਿ। ੫. ਇੰਦ੍ਰ। ੬. ਲੰਗੂਰ.


ਦੇਖੋ, ਵ੍ਰਜ.