ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮਰੋੜ. ਐਂਠ। ੨. ਖਿੱਚ. ਕਸਣ ਦੀ ਕ੍ਰਿਯਾ। ੩. ਵੀਣਾ ਮਧ੍ਯਮ ਆਦਿ ਸਾਜਾਂ ਦੀ ਤਾਰ ਨੂੰ ਖਿੱਚਣ ਦੀ ਕ੍ਰਿਯਾ, ਜਿਸ ਤੋਂ ਅਗਲੇ ਉੱਚ ਸ੍ਵਰ ਅਤੇ ਸ੍ਵਰਾਂ ਦੀਆਂ ਸ਼੍ਰੁਤੀਆਂ ਉਤਪੰਨ ਹੁੰਦੀਆਂ ਹਨ.


ਸੰ. ।मण्डूक- ਮੰਡੂਕ. ਸੰਗ੍ਯਾ- ਡੱਡੂ. ਭੇਕ. ਮੇਂਡਕ.


ਕ੍ਰਿ- ਮਰੋੜਨਾ. ਐਂਠਣਾ। ੨. ਖਿੱਚਣਾ. ਕਸਣਾ। ੩. ਮਲਣਾ. ਮਸਲਣਾ. "ਹਾਥਨ ਕੋ ਮੀਂਡਤ ਰਹਿਜੈ ਹੈ." (ਗੁਪ੍ਰਸੂ) ੪. ਮੇਟਣਾ. ਹਟਾਉਣਾ. "ਮੀਂਡ ਮ੍ਰਯਾਦ ਕਰੀ ਵਿਪਰੀਤ." (ਗੁਪ੍ਰਸੂ)