ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਆਛ.


ਥਾ. ਸੀ. ਦੇਖੋ, ਅਛਤ. "ਰੇ ਨਰ! ਗਰਭਕੁੰਡਲ ਜਬ ਆਛਤ." (ਸ੍ਰੀ ਬੇਣੀ)


ਸੰ. आच्छन्न. ਵਿ- ਢਕਿਆ ਹੋਇਆ. ਆਛਾਦਿਤ.


ਸੰਗ੍ਯਾ- ਅਕ੍ਸ਼੍‍ਰ. ਵਰਣ. ਅੱਖਰ। ੨. ਅਵਿਨਾਸ਼ੀ.


ਦੇਖੋ, ਅਛਲ.


ਵਿ- ਅੱਛਾ. ਚੰਗਾ. ਹੱਛਾ। ੨. ਅਰੋਗ. ਨਰੋਆ. ੩. ਸ੍ਵੱਛ. ਨਿਰਮਲ। ੪. ਸੰਗ੍ਯਾ- ਇੱਛਾ. ਚਾਹ.


ਸੰ. आच्छादन. ਸੰਗ੍ਯਾ- ਵਸਤ੍ਰ. ੨. ਢਕਣ ਦੀ ਕ੍ਰਿਯਾ। ੩. ਛੱਤ। ੪. ਢੱਕਣ.


ਦੇਖੋ, ਅਛਿੱਜ. "ਕਿ ਆਛਿੱਜ ਦੇਸੈ." (ਜਾਪੁ)


ਦੇਖੋ, ਆਛਾ.


ਦੇਖੋ, ਆਕ੍ਸ਼ੇਪ.


ਦੇਖੋ, ਆਛ ਅਤੇ ਆਛਾ. "ਆਛੈ. ਕਮਲ ਅਨੂਪ." (ਬਿਲਾ ਕਬੀਰ) ੨. ਅਕ੍ਸ਼੍ਯ. ਅਖੈ. "ਸਚ ਮਹਿ ਆਛੈ ਸਾਚਿ ਰਹੈ." (ਵਾਰ ਆਸਾ) ੩. ਚਾਹੁੰਦਾ ਹੈ. ਇੱਛਾ ਕਰਦਾ ਹੈ. "ਦਰਸਨ ਨਾਮ ਕਉ ਮਨ ਆਛੈ." (ਦੇਵ ਮਃ ੫) ੪. ਹੈ. ਅਸ੍ਤਿ. "ਭੂ- ਮੰਡਲ ਖੰਡਲ ਪ੍ਰਭੁ ਤੁਮ ਹੀ ਆਛੈ." (ਮਾਰੂ ਮਃ ੫)


ਦੇਖੋ, ਆਛਾ.