ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਜਗਿ ਅਤੇ ਜਜ.


ਦੇਖੋ, ਜੇਜੂਆ.


ਅ਼. [جزیِرہ] ਜਜ਼ੀਰਹ. ਸੰਗ੍ਯਾ- ਟਾਪੂ. ਦ੍ਵੀਪ. ਜ਼ਮੀਨ ਦਾ ਉਹ ਭਾਗ, ਜਿਸ ਦੇ ਚੁਫੇਰੇ ਪਾਣੀ ਹੋਵੇ.


ਡਿੰਗ. ਸੰਗ੍ਯਾ- ਧਰਮਰਾਜ.


ਦੇਖੋ, ਜਟਾ. "ਤਟ ਨ ਖਟ ਨ ਜਟ ਨ ਹੋ਼ਮ ਨ." (ਕਾਨ ਮਃ ੫) ਨਾ ਤੀਰਥਾਂ ਦੇ ਕਿਨਾਰੇ ਨਿਵਾਸ, ਨਾ ਖਟਕਰਮ, ਨਾ ਜਟਾ ਧਾਰਣ, ਨਾ ਹੋਮਕਰਨ। ੨. ਦੇਖੋ, ਜਟੁ ਅਤੇ ਜੱਟ.


ਇੱਕ ਜਾਤਿ, ਜੋ ਰਾਜਪੂਤਾਂ ਦੀ ਸ਼ਾਖ਼ ਹੈ. ਜੱਟ, ਹਿੰਦ ਵਿੱਚ ਮੱਧ ਏਸ਼ੀਆ ਤੋਂ ਆਕੇ ਪੱਛਮੀ ਹਿੰਦੁਸਤਾਨ ਵਿੱਚ ਆਬਾਦ ਹੋਏ ਸਨ. ਕਰਨਲ ਟਾਡ ਨੇ ਜੱਟਾਂ ਨੂੰ ਯਦੁਵੰਸ਼ੀ ਦੱਸਿਆ ਹੈ. ਇਤਿਹਾਸਕਾਰਾਂ ਨੇ ਇਸੇ ਜਾਤਿ ਦੇ ਨਾਮ Jit- Jute- Getae ਆਦਿ ਲਿਖੇ ਹਨ. ਇਸ ਜਾਤਿ ਦੇ ਬਹੁਤ ਲੋਕ ਖੇਤੀ ਦਾ ਕੰਮ ਕਰਦੇ ਹਨ. ਫ਼ੌਜੀ ਕੰਮ ਲਈ ਭੀ ਇਹ ਬਹੁਤ ਪ੍ਰਸਿੱਧ ਹਨ. ਜੱਟ ਕੱਦਾਵਰ, ਬਲਵਾਨ, ਨਿਸਕਪਟ, ਸ੍ਵਾਮੀ ਦੇ ਭਗਤ ਅਤੇ ਉਦਾਰ ਹੁੰਦੇ ਹਨ.


ਵਿ- ਜੱਟ ਦਾ.