ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. दंषिट्रन ਦੰਸਟ੍ਰੀ. ਦਾੜ੍ਹਾਂ ਵਾਲਾ ਜੀਵ। ੨. ਡੰਗ ਮਾਰਨ ਵਾਲਾ ਜੀਵ ਸੱਪ ਆਦਿ। ੩. ਮੱਛਰ.


ਸੰਗ੍ਯਾ- ਡੰਕ. ਦੰਸ਼. ਬਿੱਛੂ ਸਰਪ ਆਦਿ ਦੇ ਦੰਦ ਮਾਰਨ ਦਾ ਭਾਵ। ੨. ਚਾਂਦੀ ਆਦਿ ਚਮਕੀਲੀ ਧਾਤੁ ਦਾ ਟੁਕੜਾ, ਜੋ ਹੀਰੇ ਆਦਿ ਰਤਨਾਂ ਦੇ ਹੇਠ ਜੜੀਦਾ ਹੈ, ਇਸ ਤੋਂ ਰਤਨ ਦੀ ਚਮਕ ਬਹੁਤ ਹੋ ਜਾਂਦੀ ਹੈ.


ਸੰਗ੍ਯਾ- ਲੰਮਾ ਸੋਟਾ. ਲੱਠ (bluzgeon).


ਸੰਗ੍ਯਾ- ਦੰਡਯੁੱਧ. ਲਾਠੀ ਦੀ ਲੜਾਈ। ੨. ਕ੍ਰਿ. ਵਿ- ਡਾਂਗੋ ਡਾਂਗੀ. ਆਪੋ ਵਿੱਚੀ ਡਾਂਗਾਂ ਦਾ ਪ੍ਰਹਾਰ. "ਗੁਰੁ ਪੂਰੇ ਬਿਨ ਡਾਂਗ ਡਗੂਸੇ." (ਭਾਗੁ)


ਦੇਖੋ, ਡੰਗਰ.