ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. वत्स- ਵਤ੍‌ਸ. ਸੰਗ੍ਯਾ- ਬੱਚਾ. "ਕੇਤੇ ਅਛ ਬਛ ਹੁਇ ਸਪਛ ਉਡਜਾਂਹਿਗੇ." (ਅਕਾਲ) ਕਿਤਨੇ ਗਰੁੜਾਦਿਕ ਦੇ ਬੱਚੇ ਪੰਖ ਸਹਿਤ ਹੋਕੇ ਉਡਜਾਂਹਿਗੇ. ਦੇਖੋ, ਅੱਛ ੨. ਅਤੇ ੭, ਅਰ ਵੱਛ ੩। ੨. ਵਿ- ਪਿਆਰਾ. ਪ੍ਰਿਯ.


ਸੰ. वक्षस्. ਸੰਗ੍ਯਾ- ਛਾਤੀ। ੨. ਰਿਦਾ. ਮਨ. "ਵੱਛ ਸ੍ਵੱਛ ਮਹਿ ਗੁਨਿਯੇ." (ਨਾਪ੍ਰ) ੩. ਵਤਸ (ਬੱਚੇ) ਦੀ ਥਾਂ ਭੀ ਵੱਛ ਸ਼ਬਦ ਆਇਆ ਹੈ. "ਅੱਛ ਵੱਛ ਹਨਐ ਸਪੱਛ." (ਅਕਾਲ) ਅਕ੍ਸ਼੍‍ (ਗਰੁੜਾਦਿਕ) ਦੇ ਬੱਚੇ ਪੰਖ ਸਹਿਤ ਹੋਕੇ.


ਸੰ. वत्सल्. ਵਤ੍‌ਸਲ. ਵਿ- ਸਨੇਹ ਵਾਲਾ. ਪਿਆਰ ਵਾਲਾ. ਪਿਆਰਾ. "ਭਗਤਿਵਛਲ ਅਨਾਥਨਾਥੇ." (ਸਹਸ ਮਃ ੫) "ਹਰਿਜੀਉ ਦਾਤਾ ਭਗਤਵਛਲੁ ਹੈ." (ਸ੍ਰੀ ਮਃ ੩)


ਦੇਖੋ, ਬੱਛਾ। ੨. ਦੇਖੋ, ਵਕ੍ਸ਼੍‍ ੪.


ਖਤ੍ਰੀਆਂ ਦੀ ਇੱਕ ਜਾਤਿ. "ਸਾਂਈਦਾਸ ਵਛੇਰ ਹੈ." (ਭਾਗੁ) ੨. ਘੋੜੇ ਦੀ ਬੱਚੀ. ਛੋਟੀ ਖੱਚਰ.


ਘੋੜੇ ਦਾ ਬੱਚਾ ਬੱਚੀ. ਦੇਖੋ, ਬਛੇਰਾ.