ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਸੰ. ਮੰਦ- ਮ੍‍ਮਯਨ. ਹੌਲੀ ਹੌਲੀ ਹੱਸਣ ਦੀ ਕ੍ਰਿਯਾ. ਮੁਸਕਾਉਣਾ. ਦੇਖੋ, ਮੁਸਕਾਰੈ.


ਅ਼. [مُشکل] ਮੁਸ਼ਕਿਲ. ਸ਼ਕਲ (ਪੈਰ ਬੰਨ੍ਹਣ) ਦਾ ਭਾਵ. ਜਕੜਨ ਦੀ ਕ੍ਰਿਯਾ। ੨. ਔਖ. ਕਠਿਨਾਈ. "ਜਹਿ ਮੁਸਕਲ ਹੋਵੈ ਅਤਿ ਭਾਰੀ." (ਸੁਖਮਨੀ)


ਫ਼ਾ. [مُشکلکُشا] ਵਿ- ਕਠਿਨਾਈ ਦੂਰ ਕਰਨ ਵਾਲਾ. ਔਖ ਮਿਟਾਉਣ ਵਾਲਾ.


ਦੇਖੋ, ਮੁਸਕਰਾਨਾ.


ਅਰ੍‍ਕ ਮੁਸ਼ਕ (ਅੱਕ ਦੀ ਬੂ). "ਤਿਨ ਹਰਿ ਹਿਰਦ ਬਾਸੁ ਬਸਾਨੀ, ਛੁਟਿਗਈ ਮੁਸਕੀ ਮੁਸਕਾਕ." (ਕਾਨ ਮਃ ੪) ਜਿਨ੍ਹਾਂ ਦੇ ਹਿਰਦੇ ਵਿੱਚ ਹਰਿ (ਕਰਤਾਰ ਰੂਪ ਹਰਿ (ਚੰਦਨ) ਦੀ ਸੁਗੰਧ ਵਸੀ ਹੈ, ਉਨ੍ਹਾਂ ਦੇ ਅੰਦਰੋਂ ਮੁਸ਼ਕੀ (ਤ੍ਰੱਕੀ ਹੋਈ) ਅੱਕ ਦੀ ਬੂ (ਭਾਵ- ਮੰਦਵਾਸਨਾ) ਦੂਰ ਹੋ ਗਈ.


ਮੰਦ ਮ੍‍ਮਯਨ. ਦੇਖੋ, ਮੁਸਕਰਾਨਾ.


ਮੁਸਕਰਾਉਂਦਾ ਹੈ. "ਖਾਇ ਖਾਇ ਮੁਸਕਾਰੈ." (ਸਾਰ ਮਃ ੫)