ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُشجّر] ਉਹ ਵਸਤ੍ਰ. ਜਿਸ ਪੁਰ ਸ਼ਜਰ (ਬੇਲ ਬੂਟਾ) ਕੱਢਿਆ ਹੋਵੇ. "ਅੰਬਰ ਮੁਸ਼ੱਜਰ ਫ਼ਾਮ ਨਾਨਾ." (ਸਲੋਹ) ਮੁਸ਼ੱਜਰ ਵਸਤ੍ਰ ਅਨੇਕ ਫ਼ਾਮ (ਰੰਗਾਂ) ਦੇ.


ਸੰ. ਮੁਸ੍ਟਿਕ. ਇੱਕ ਮੁੱਕੀਮਾਰ (boxer) ਪਹਲਵਾਨ, ਜੋ ਕੰਸ ਦੇ ਅਖਾੜੇ ਦਾ ਭੂਸਣ ਸੀ. ਇਹ ਚੰਡ੍ਹਰ (ਚਾਣੂਰ) ਅਤੇ ਤੋਸ਼ਲ ਨਾਲ ਮਿਲਕੇ ਵਡੇ ਵਡੇ ਪਹਲਵਾਨਾਂ ਨੂੰ ਅਖਾੜੇ ਵਿੱਚ ਪਛਾੜਿਆ ਕਰਦਾ ਸੀ. ਕੰਮ ਨੇ ਇਸ ਨੂੰ ਬਲਭਦ੍ਰ ਅਤੇ ਕ੍ਰਿਸਨ ਜੀ ਦੇ ਮਾਰਣ ਲਈ ਸਮਝਾ ਰੱਖਿਆ ਸੀ. "ਮੁਸਟ ਕੇ ਸਾਥ ਲਰ੍ਯੋ ਮੁਸਲੀ, ਸੁ ਚੰਡੂਰ ਸੋਂ ਸ੍ਯਾਮ ਜੂ ਜੁੱਧ ਮਚਾਯੋ." (ਕ੍ਰਿਸਨਾਵ) ਦੇਖੋ, ਚੰਡੂਰ। ੨. ਸੰ. ਮੁਸ੍ਟ. ਵਿ- ਚੁਰਾਇਆ ਹੋਇਆ. ਜਿਸ ਦਾ ਮਾਲ ਖੋਹਿਆ ਗਿਆ ਹੈ। ੩. ਦੇਖੋ, ਮੁਸਟਿ.


ਸੰ. ਮੁਸ੍ਟਿ. ਸੰਗ੍ਯਾ- ਮੁੱਕੀ. ਮੁੱਠ। ੨. ਤਲਵਾਰ ਆਦਿ ਦਾ ਕਬਜਾ. ਫ਼ਾ. [مُشت] ਮੁਸ਼੍ਤ.


ਦੇਖੋ, ਮੁਸਟਿ.


ਦੇਖੋ, ਮੁਸਟ


ਦੇਖੋ, ਮੁਸਟ.


ਮੁਸ੍ਟਿ (ਮੁੱਕੀ) ਦੀ ਲੜਾਈ. ਘਸੁੰਨੋ ਘਸੁੰਨੀ ਹੋਣਾ. Boxing. Pugilism. "ਮੁਸਟਿਯੁੱਧ ਦੋਨੋ ਅਰਪਰੇ." (ਗੁਪ੍ਰਸੂ) ਦੋਵੇਂ ਅੜਪਏ.


ਦੇਖੋ, ਮੁਸਟਿਯੁੱਧ.


ਦੇਖੋ, ਮੁਸਟਿ ੧. "ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ! ਲੀਨੀ." (ਗਉ ਕਬੀਰ)