ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُشتاق] ਮੁਸ਼ਤਾਕ. ਵਿ- ਇਸ਼ਤਯਾਕ਼ (ਸ਼ੌਕ਼) ਰੱਖਣ ਵਾਲਾ. "ਨੈਣ ਪਸੰਦੋ ਸੋਇ ਪੇਖਿ ਮੁਸਤਾਕ ਭਈ." (ਆਸਾ ਅਃ ਮਃ ੫) "ਕਰਤੇ ਕੁਦਰਤੀ ਮੁਸਤਾਕੁ" (ਤਿਲੰ ਮਃ ੫)


ਮੁਸਤਫਾਬਾਦ ਦਾ ਰੂਪਾਂਤਰ.


ਅ਼. [مُستعد] ਵਿ- ਅ਼ਦ ਤਿਆਰ ਹੋਇਆ. ਆਮਾਦਹ. ਕਿਸੇ ਕੰਮ ਕਰਨ ਨੂੰ ਤਿਆਰ.


ਅ਼. [مُستوَفی] ਵਿ- ਵਫ਼ਾ (ਪੂਰਾ ਕਰਾਉਣ) ਵਾਲਾ। ੨. ਸੰਗ੍ਯਾ- ਹਿਸਾਬ ਦਾ ਪੜਤਾਲੀਆ। ੩. ਗਰੋਹ ਦਾ ਮੁਖੀਆ.


ਅ਼. [مُسدّس] ਸੰਗ੍ਯਾ- ਛੀ ਪਦ ਦਾ ਛੰਦ, ਛੱਪਯ। ੨. ਛੀ ਕੋਣੀ ਵਸਟੁ (hexagon)


ਅ਼. [مُصدّی] ਮੁਤਸੁੱਦੀ. ਵਿ- ਸਦਦ (ਨਜ਼ਦੀਕ) ਹੋਣ ਵਾਲਾ। ੨. ਸੰਗ੍ਯਾ- ਮੁਨਸ਼ੀ. ਦਫ਼ਤਰ ਦਾ ਕਲਰਕ.