ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਇਸਲਾਮ ਦੇ ਧਾਰਨ ਵਾਲੀ ਇਸਤ੍ਰੀ। ੨. ਇਸਲਾਮਮਤ. ਮੁਸਲਮਾਨ ਪੁਣਾ। ੩. ਵਿ- ਇਸਲਾਮ ਮਤ ਦੀ. "ਮੁਸਲਮਾਨੀਆ ਪੜਹਿ ਕਤੇਬਾ." (ਤਿਲੰ ਮਃ ੧) ੪. ਪੰਜਾਬ ਵਿੱਚ ਸੁੰਨਤ (ਖ਼ਤਨੇ) ਦੀ ਰਸਮ ਭੀ 'ਮੁਸਲਮਾਨੀ' ਆਖਦੇ ਹਨ, ਜਿਵੇਂ- ਅੱਜ ਉਸ ਦੀ ਮੁਸਲਮਾਨੀ ਹੋਣ ਵਾਲੀ ਹੈ.


ਅ਼. [مُسلمین] ਮੁਸਲਿਮ ਦਾ ਬਹੁਵਚਨ.


ਇਸਲਾਮ ਧਾਰਨ ਵਾਲਾ, ਮੁਸਲਮਾਨ¹। ੨. ਅ਼. [مُصلا] ਮੁਸੁੱਲਾ. ਸੁੱਲਤ (ਨਮਾਜ਼) ਪੜ੍ਹਨ ਦਾ ਆਸਣ. "ਮਿਹਰ ਮਸੀਤਿ ਸਿਦਕੁ ਮੁਸਲਾ." (ਮਃ ੧. ਵਾਰ ਮਾਝ) "ਸਚੁ ਨਿਵਾਜ ਯਕੀਨ ਮੁਸਲਾ." (ਮਾਰੂ ਸੋਲਹੇ ਮਃ ੫) ੩. ਦੇਖੋ, ਮੁਸੱਲਾ ੨.


ਦੇਖੋ, ਮੁਸਲਾ ੨। ੨. ਅ਼. [مُسلّح] ਮੁਸੱਲਹ਼. ਸਲਹ਼ (ਸ਼ਸਤ੍ਰ) ਧਾਰੀ. ਜਿਸ ਨੇ ਅੰਗਾਂ ਨਾਲ ਸ਼ਸਤ੍ਰ ਬੱਧੇ ਹਨ.


ਅ਼. [مُسلِم] ਇਸਲਾਮਮਤ ਧਾਰਨ ਵਾਲਾ। ੨. ਤਸਲੀਮ ਕਰਨ ਵਾਲਾ. ਮੰਨਣ ਵਾਲਾ. "ਹੋਇ ਮੁਸਲਿਮ ਦੀਨ ਮੁਹਾਣੈ." (ਮਃ ੧. ਵਾਰ ਮਾਝ)


ਦੇਖੋ, ਇਸਲਾਮਖ਼ਾਂ.


ਦੇਖੋ, ਮੁਸਲਿਮ.


ਇਸਲਾਮ ਮਤ ਦੀ ਇਸਤ੍ਰੀ. ਮੁਸਲਮਾਨੀ।¹ ੨. ਦੇਖੋ, ਮੁਸੱਲੀ। ੩. ਸੰ. मुसलिन्.² ਵਿ- ਮੁਸਲ (ਕੁਤਕਾ) ਰੱਖਣ ਵਾਲਾ। ੪. ਸੰਗ੍ਯਾ- ਕ੍ਰਿਸਨ ਜੀ ਦਾ ਵਡਾ ਭਾਈ ਬਲਰਾਮ, ਜੋ ਹਲ ਅਤੇ ਮੂਸਲ (ਮੁਸਲ) ਸ਼ਸਤ੍ਰ ਰਖਦਾ ਸੀ. ਇਸੇ ਕਰਕੇ ਉਸ ਦੇ ਨਾਮ ਹਲੀ ਅਤੇ ਮੁਸਲੀ ਹਨ. "ਮੁਸਟ ਕੇ ਸਾਥ ਲਰ੍ਯੋ ਮੁਸਲੀ." (ਕ੍ਰਿਸਨਾਵ) ਦੇਖੋ, ਸੁਨੰਦ। ੫. ਸੰ. ਮੁਸਲੀ. ਕਿਰਲੀ. ਛਿਪਕਲੀ.


ਚੂੜ੍ਹੇ ਤੋਂ ਮੁਸਲਮਾਨ ਹੋਇਆ। ੨. ਅ਼. ਸਲਵਾਤ (ਨਮਾਜ਼) ਪੜ੍ਹਨ ਦੀ ਥਾਂ.


ਯਮੁਨਾ ਨਦੀ, ਇਹ ਨਦੀ ਕ੍ਰਿਸਨ ਜੀ ਦੀ ਬੱਲਭਾ (ਪਿਆਰੀ) ਹੈ, ਪਰ ਬਲਰਾਮ ਨੇ ਜਦ ਹਲ ਨਾਲ ਖਿੱਚਕੇ ਆਪਣੇ ਪਾਸ ਲਿਆਂਦੀ, ਤਦ ਤੋਂ ਉਸ ਦੀ ਬੱਲਭਾ ਭੀ ਕਹਾਈ. ਦੇਖੋ, ਸਨਾਮਾ ੮੪੧.