ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਡਾਂਗ ਰੱਖਣ ਵਾਲਾ. ਦੰਡਧਾਰੀ। ੨. ਸੰਗ੍ਯਾ- ਆਸਾ ਬਰਦਾਰ. ਚੋਬਦਾਰ. "ਪਾਪ ਪੁੰਨ ਜਾਚੈ ਡਾਂਗੀਆ." (ਮਲਾ ਨਾਮਦੇਵ)


ਸੰਗ੍ਯਾ- ਧਮਕੀ. ਘੂਰ. ਝਿੜਕ. ਦਬਾਉ.


ਸੰਗ੍ਯਾ- ਦੰਡ. ਸਜ਼ਾ. "ਜਮ ਕੇ ਦੁਖ ਡਾਂਡ." (ਬਿਲਾ ਮਃ ੫) "ਮਿਲੈ ਜਮਡਾਂਡ" (ਸੂਹੀ ਮਃ ੫) ੨. ਜੁਰਮਾਨਾ. ਚੱਟੀ.