ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਾਦ੍ਯ. ਸੰਗ੍ਯਾ- ਵਾਜਾ. "ਮੁਚੁ ਵਜਾਇਨਿ ਵਜ." (ਵਾਰ ਗੂਜ ੨. ਮਃ ੫) ੨. ਫ਼ਾ. [وز] ਵਅਜ਼. ਉਸ ਤੋਂ. ਹੋਰ ਤੋਂ. ਔਰ ਸੇ.


ਅ਼. [وضع] ਵਜਅ਼. ਸੰਗ੍ਯਾ- ਰੱਖਣਾ. ਠਹਿਰਾਉਣਾ। ੨. ਬਣਾਉਣਾ। ੩. ਨਵੀਂ ਕਾਢ ਕੱਢਣੀ। ੪. ਬਨਾਵਟ. ਪ੍ਰਕਾਰ। ੫. ਅ਼. [وذع] ਵਜਅ਼. ਦਰਦ. ਦੁਖ.


ਅ਼. [وجہ] ਸੰਗ੍ਯਾ- ਤਨਖ਼੍ਵਾਹ. ਨੌਕਰੀ। ੨. ਕਾਰਣ. ਸਬਬ। ੩. ਮੁਖ. ਚੇਹਰਾ। ੪. ਸੂਰਤ. ਸ਼ਕਲ. ਨੁਹਾਰ। ੫. ਪ੍ਰਕਾਰ. ਢੰਗ. ਤਰਹਿ.


ਅ਼. [وجہتسمیہ] ਸੰਗ੍ਯਾ- ਸ਼ਬਦ ਦੀ ਵ੍ਯੁਤਪੱਤਿ. Etymology of words. ੨. ਨਾਮ ਪੈਣ ਦਾ ਕਾਰਣ. ਜਿਵੇਂ- ਨਾਨਕਿਆਨਾ. ਗੁਰੂ ਨਾਨਕਦੇਵ ਦਾ ਅਯਨ (ਘਰ) ਹੋਣ ਕਰਕੇ ਤਲਵੰਡੀ ਦਾ ਨਾਮ.


ਸੰਗ੍ਯਾ- ਵਜੀਫ਼ਹ. ਰੋਜ਼ੀਨਾ. "ਵਜਹੁ ਨਾਨਕ ਮਿਲੈ ਏਕ ਨਾਮ." (ਆਸਾ ਮਃ ੫) "ਵਜਹੁ ਗਵਾਏ ਅਗਲਾ." (ਵਾਰ ਆਸਾ) ੨. ਤਨਖ਼੍ਵਾਹ. ਨੌਕਰੀ. ਦੇਖੋ, ਵਜਹ. "ਵਾਪਾਰੀ ਵਣਜਾਰਿਆ, ਆਏ ਵਜਹੁ ਲਿਖਾਇ." (ਸ੍ਰੀ ਅਃ ਮਃ ੧) ੩. ਕ੍ਰਿ. ਵਿ- ਬਤ਼ੌਰ. "ਬਖਸੀਸ ਵਜਹੁ ਮਿਲਿ ਏਕੁ ਨਾਮੁ." (ਗਉ ਮਃ ੫)


ਵੱਜੇਗੀ। ੨. ਪ੍ਰਸਿੱਧ ਹੋਵੇਗੀ. "ਵਦੀ ਸੁ ਵਜਗਿ ਨਾਨਕਾ." (ਵਾਰ ਆਸਾ)


ਕ੍ਰਿ- ਵਾਦਨ ਹੋਣਾ. ਵਾਜੇ ਵਿੱਚੋਂ ਸੁਰ ਨਿਕਲਣਾ. "ਦੁਨੀ ਵਜਾਈ ਵਜਦੀ, ਤੂੰ ਭੀ ਵਜਹਿ ਨਾਲਿ। ਸੋਈ ਜੀਉ ਨ ਵਜਦਾ, ਜਿਸੁ ਅਲਹੁ ਕਰਦਾ ਸਾਰ ॥" (ਮਃ ੫, ਸਃ ਫਰੀਦ) ੨. ਪ੍ਰਸਿੱਧ ਹੋਣਾ. "ਭਗਤ ਭਗਤ ਜਗਿ ਵਜਿਆ." (ਭਾਗੁ) "ਜਿਸੁ ਅੰਦਰਿ ਚੁਗਲੀ, ਚੁਗਲੋ ਵਜੈ." (ਮਃ ੪. ਵਾਰ ਗਉ ੧) ਜਿਸ ਦੇ ਮਨ ਵਿੱਚ ਚੁਗਲੀ ਕਰਨ ਦੀ ਆਦਤ ਹੈ, ਉਹ ਚੁਗਲ ਮਸ਼ਹੂਰ ਹੁੰਦਾ ਹੈ.