ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਖ਼ਾ. ਮੁਸਲਮਾਨੀ ਦੇ ਧਾਰਨ ਵਾਲਾ. ਜਿਸ ਨੇ ਸਿੱਖਧਰਮ ਵਿੱਚ ਲਿਆਂਦੇ ਬਿਨਾ ਇਸਲਾਮ ਮਤ ਦੀ ਇਸਤ੍ਰੀ ਧਾਰਨ ਕੀਤੀ ਹੈ। ੨. ਮੁਸਲ (ਮੂਸਲ) ਧਾਰਨ ਵਾਲਾ ਬਲਭਦ੍ਰ. ਦੇਖੋ, ਮੁਸਲੀ ੪. "ਇਹ ਭਾਂਤ ਬੁਲ੍ਯੋ ਮੁਸਲੀਧਰ ਭਾਈ." (ਕ੍ਰਿਸਨਾਵ)


ਅ਼. [مُسوّدہ] ਮੁਸੱਵਦਹ. ਸਵਾਦ (ਕਾਲਾ) ਕੀਤਾ ਹੋਇਆ. ਲਿਖਕੇ ਕਾਲਾ ਕੀਤਾ ਕਾਗ਼ਜ਼ ਖਰੜਾ (draft).


ਅ਼. [مُصوِّر] ਤਸਵੀਰ ਬਣਾਉਣ ਵਾਲਾ. ਚਿਤ੍ਰਕਾਰ.


ਕ੍ਰਿ- ਚੁਰਵਾਉਣਾ. ਲੁਟਵਾਉਣਾ. ਦੇਖੋ, ਮੁਸ ਧਾ.


ਅ਼. [مُشاہِد] ਮੁਸ਼ਾਹਿਦ. ਦੇਖਣ ਵਾਲਾ. ਦ੍ਰਸ੍ਟਾ। ੨. ਮਸ਼ਾਹਿਦ. ਮਸ਼ਹਦ ਦਾ ਬਹੁਵਚਨ. ਲੋਕਾਂ ਦੇ ਜਮਾਂ ਹੋਣ ਦੀ ਥਾਂ. ਭਾਵ- ਰਣਭੂਮਿ. ਜੰਗ ਦੇ ਮੈਦਾਨ. "ਬੱਜੇ ਨਾਦ ਕਰਾਰੇ ਦਲਾਂ ਮੁਸਾਹਦਾ." (ਰਾਮਾਵ) ੩. ਸ਼ਹਾਦਤ ਦੇਣ ਵਾਲਾ. ਗਵਾਹ. ਸਾਕੀ.


ਦੇਖੋ, ਮਸਾਹਬ.


ਅ਼. [مِسعار] ਮਿਸਆ਼ਰ ਅੱਗ ਭੜਕਾਉਣ ਦੀ ਚਿਕਣੀ ਲੱਕੜ. ਮਿਸਾਅ਼ਰ ਦਾ ਬਹੁਵਚਨ ਮਿਸਾਈਰ. "ਗੰਡੀ ਜਲਨਿ ਮੁਸਾਹਰੇ." (ਭਾਗੁ) ਚੀਲ੍ਹ ਦੀਆਂ ਗੱਠਾਂ ਅੱਗ ਮਚਾਉਣ ਲਈ ਜਲਦੀਆਂ ਹਨ। ੨. ਅ਼. [مُشاہرہ] ਮੁਸ਼ਾਹਰਾ. ਸ਼ਹਰ (ਮਹੀਨੇ) ਵਾਰ। ੩. ਮਾਹਵਾਰੀ ਨੌਕਰੀ। ੪. ਅ਼. [مُشاعرہ] ਮੁਸ਼ਾਅ਼ਰਹ. ਸ਼ਿਅ਼ਰ (ਛੰਦ) ਪੜ੍ਹਨ ਦੀ ਥਾਂ. ਕਾਵ੍ਯਸਭਾ.


ਦੇਖੋ, ਮਸਾਹਬ.