ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਲੁੱਟਕੇ. ਖੋਹਕੇ. "ਪਾਚਉ ਮੁਸਿ, ਮੁਸਲਾ ਬਿਛਾਵੈ." (ਆਸਾ ਕਬੀਰ) "ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ." (ਸ. ਕਬੀਰ) ੨. ਤੜਫਕੇ. "ਮੁਸਿ ਮੁਸਿ ਰੋਵੈ ਕਬੀਰ ਕੀ ਮਾਈ." (ਗੂਜ ਕਬੀਰ)¹ ੩. ਜਿਬਹ ਕਰਕੇ. "ਮੁਸਿ ਮੁਸਿ ਮਨੂਆ ਸਹਜ ਸਮਾਨਾ." (ਭੈਰ ਕਬੀਰ) ਦੇਖੋ, ਮੁਸ.


ਸੰ. ਮੁਸਿਤ. ਚੁਰਾਇਆ. ਖੋਹਿਆ. ਜਿਸ ਦਾ ਮਾਲ ਧਨ ਲੁੱਟਿਆ ਗਿਆ ਹੈ.


ਦੇਖੋ, ਮੁਸਿਆ.


ਅ਼. [مُشفِق] ਵਿ- ਸ਼ਫ਼ਕ਼ਤ (ਕ੍ਰਿਪਾ) ਕਰਨ ਵਾਲਾ ਦਯਾਲ. ਮਿਹਰਬਾਨ.


ਲੁਟੀਂਦੇ ਹੋਂ. ਚੁਰਾਏ ਜਾ ਰਹੇ ਹੋਂ. "ਜਾਗਤ ਮੁਸੀਅਤ ਹੋ, ਰੇ ਭਾਈ!" (ਰਾਮ ਕਬੀਰ)


ਅ਼. [مُصیبت] ਸੰਗ੍ਯਾ- ਵਿਪਦਾ. ਆਫ਼ਤ.


ਅ਼. [مُشیر] ਵਿ- ਇਸ਼ਾਰਾ ਕਰਨ ਵਾਲਾ। ੨. ਸੰਗ੍ਯਾ- ਮੰਤ੍ਰੀ. ਸਲਾਹਕਾਰ.