ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿਸ਼ੇਸ ਕਰਕੇ ਪੁੱਟਣ (ਉਖੇੜਨ) ਦੀ ਕ੍ਰਿਯਾ. "ਸੈਨ ਕੋ ਬਿਪਟ ਡਾਰ੍ਯੋ." (ਕ੍ਰਿਸਨਾਵ) ੨. ਬਿਨਾ ਪਣ (ਵਸਤ੍ਰ), ਨੰਗਾ। ੩. ਪਟ (ਕਿਵਾੜ) ਬਿਨਾ.


ਦੇਖੋ, ਵਿਪਣ.


ਸੰ. विपत्ति्- विपद्- ਵਿਪੱਤਿ ਅਤੇ ਵਿਪਦ. ਸੰਗ੍ਯਾ- ਮੁਸੀਬਤ. ਆਪਦ. "ਬਿਪਤਿ ਤਹਾਂ, ਜਹਾਂ ਹਰਿ ਸਿਮਰਨ ਨਾਹੀਂ. (ਗਉ ਮਃ ੫) ੨. ਬਰਬਾਦੀ. ਤਬਾਹੀ.


ਸੰ. ਵਿਪਿਨ. ਸੰਗ੍ਯਾ- ਜੰਗਲ. ਵਨ "ਖੋਜਨ ਲਗੇ ਬਿਪਨ ਤਤਕਾਲਾ." (ਨਾਪ੍ਰ) ੨. ਦੇਖੋ, ਵਿਪਣ.


ਸੰ. ਵਿਪਣਿ. ਸੰਗ੍ਯਾ- ਪਣ੍ਯ (ਸੌਦੇ) ਦਾ ਅਸਥਾਨ. ਜਿੱਥੇ ਲੈਣ ਦੇਣ ਕਰੀਏ, ਹੱਟ. ਦੁਕਾਨ. "ਅਸਟਾਪਦ ਸਮ ਬਿਪਨੀ ਭੂਰੀ." (ਨਾਪ੍ਰ) ਅਸ੍ਟਾਪਦ (ਚੌਪੜ) ਸਮਾਨ ਬਹੁਤ ਦੁਕਾਨਾਂ, ਅਰਥਾਤ ਚੌਪੜ ਦੀ ਸ਼ਕਲ ਦਾ ਬਾਜ਼ਾਰ.


ਦੇਖੋ, ਵਿਪਰਯਯ.


ਸੰ. ਵਿਪਰੀਤ. ਵਿ- ਉਲਟਾ. ਪ੍ਰਤਿਕੂਲ. ਵਿਰੁੱਧ.