ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਮੋਹ- ਛੰਦ. ਅਗ੍ਯਾਨ ਭਰੀ ਇੱਛਾ. ਝੂਠੀ ਉਮੀਦ। ੨. ਭਾਵ- ਮਾਯਾਧਾਰੀ ਲੋਕਾਂ ਦੀ ਆਸ। ੩. ਮੁਹਤਾਜੀ. ਮੁਥਾਜੀ. "ਜਿਸਨੋ ਤੂ ਪ੍ਰਭ ਵਲਿ, ਤਿਸੁ ਕਿਆ ਮੁਹਛੰਦਗੀ?" (ਵਾਰ ਰਾਮ ੨. ਮਃ ੫) "ਜਾ ਤੂੰ ਮੇਰੈ ਵਲਿ ਹੈ, ਤਾ ਕਿਆ ਮੁਹਛੰਦਾ?" (ਵਾਰ ਮਾਰੂ ੨. ਮਃ ੫)


ਦੇਖੋ, ਮੁਜੰਗ.


ਸੰਗ੍ਯਾ- ਮੋਢਾ. ਕੰਨ੍ਹਾ. ਸ੍‌ਕੰਧ. "ਪਿਛਾ ਫੇਰਿ ਨ ਮੁਹਡੜਾ." (ਵਾਰ ਮਾਰੂ ੨. ਮਃ ੫)


ਕ੍ਰਿ- ਪਾਗਲ ਕਰਨਾ. ਦੇਖੋ, ਮੁਹ ਧਾ। ੨. ਦੇਖੋ, ਮੋਹਨ। ੩. ਦੇਖੋ, ਮੁਸਣਾ.


ਵਿ- ਪਾਗ਼ਲ ਕਰਨਾ ਵਾਲਾ. ਦੇਖੋ, ਮੁਹ ਧਾ। ੨. ਮੋਹਣ ਵਾਲਾ। ੩. ਮੁਸਣ (ਚੁਰਾਉਣ) ਵਾਲਾ. ਦੇਖੋ, ਮੁਸ ਧਾ.


ਸੰ. ਮੁਹੂਰ੍‍ਤ. ਸੰਗ੍ਯਾ- ਦੋ ਘੜੀ ਦਾ ਸਮਾਂ. ੪੮ ਮਿਨਟਾਂ ਦਾ ਵੇਲਾ। ੨. ਲਹਜ਼ਾ. ਕ੍ਸ਼੍‍ਣ. "ਘੜੀ ਮੁਹਤ ਕਾ ਪਾਹੁਣਾ." (ਸ੍ਰੀ ਮਃ ੫)


ਮੁਹੂਰ੍‍ਤ- ਇਕ. "ਘਰੀ ਮੁਹਤਕ ਬੇਲਾ ਆਈ." (ਸਾਰ ਛੰਤ ਮਃ ੫)