ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮੁਹੂਰ੍‍ਤ. ਦੇਖੋ, ਮੁਹਤ. "ਸਾ ਘੜੀ ਸੋ ਮੁਹਤੁ ਸਫਲੁ ਹੈ, ਜਿਤ ਹਰਿ ਮੇਰਾ ਚਿਤੁ ਆਵੈ." (ਬਿਹਾ ਛੰਤ ਮਃ ੪) "ਮੁਹਲਤਿ ਮੁਹਤੁ ਨ ਜਾਣਾ." (ਧਨਾ ਮਃ ੧) ੨. ਮੋਹਿਤ. ਭੁਲੇਖੇ ਵਿੱਚ ਪਿਆ.


ਮੋਹਨ ਕਰਨਾ। ੨. ਮੁਸਨ. ਚੁਰਾਉਂਦੇ ਹਨ. ਦੇਖੋ, ਮੁਸ ਧਾ. "ਪੰਚ ਚੋਰ ਤਿਨਾ ਘਰ ਮੁਹਨ." (ਮਃ ੩. ਵਾਰ ਬਿਲਾ)


ਸੰਗ੍ਯਾ- ਅਜੇਹਾ ਨ੍ਹੇਰਾ (ਅੰਧਕਾਰ), ਜਿਸ ਵਿੱਚ ਆਦਮੀ ਦਾ ਮੂੰਹ ਚੰਗੀ ਤਰਾਂ ਨਾ ਪਛਾਣਿਆ ਜਾਵੇ. ਪਹਿ ਫਟਣ ਤੋਂ ਪਹਿਲਾ ਵੇਲਾ.


ਕ੍ਰਿ- ਵਿਮੁਖ ਹੋਣਾ. "ਮੁਧਿ ਫੇਰਿਐ ਮੁਹੁ ਜੂਠਾ ਹੋਇ." (ਮਃ ੧. ਵਾਰ ਸਾਰ) ਕਰਤਾਰ ਤੋਂ ਵਿਮੁਖ ਹੋਣ ਕਰਕੇ ਮੁਖ ਅਪਵਿਤ੍ਰ ਹੁੰਦਾ ਹੈ.


ਦੇਖੋ, ਮੁਹਬਤਿ.


ਅ਼. [مُہبّت] ਮੁਹੱਬਤ. ਸੰਗ੍ਯਾ- ਹੁਁਬ (ਪਿਆਰ) ਦਾ ਭਾਵ. ਪ੍ਰੇਮ. ਸਨੇਹ. "ਦਿਲਹੁ ਮੁਹਬਤਿ ਜਿਨ੍ਹ, ਸੇਈ ਸਚਿਆ." (ਆਸਾ ਫਰੀਦ) "ਮੁਹਬਤੇ ਮਨਿ ਤਨਿ ਬਸੈ." (ਤਿਲੰ ਮਃ ੫)


ਵਿ- ਪ੍ਰੇਮ ਕਰਨ ਵਾਲਾ. ਪ੍ਰੇਮੀ.


ਅ਼. [مہِبل] ਮਿਹਬਲ. ਵਿ- ਚਾਲਾਕ. ਫੁਰਤੀਲਾ. ਚਪਲ. ਚੰਚਲ। ੨. ਸਾਵਧਾਨ। ੩. ਕੰਮ ਵਿੱਚ ਲੱਗਾ. ਤਤਪੁਰ. "ਬਹੁਰ ਫੌਜ ਕਹਿਲੂਰ ਕੀ ਭਈ ਮੁਹਬਲ ਆਨ." ਅਰ- "ਦੁਇ ਰਾਜਾ ਜੋਧਾ ਬਲੀ ਭਏ ਮੁਹਬਲ ਆਨ." (ਗੁਰਸੋਭਾ)


ਅ਼. [مُہمل] ਵਿ- ਇਹਮਾਲ (ਅਧੂਰਾ ਛੱਡਿਆ) ਹੋਇਆ। ੨. ਅਰਥ ਬਿਨਾਂ ਨਿਰਰਥਕ.


ਸੰਗ੍ਯਾ- ਖ਼ਾਮੋਸ਼ੀ. ਮੌਨ.


ਵਿ- ਮੋਹਨ ਕਰੈਯਾ। ੨. ਅ਼. [مُہیّا] ਵਿ- ਹਯਤ (ਸ਼ਕਲ ਵਿੱਚ) ਆਇਆ ਹੋਇਆ। ੩. ਤਿਆਰ ੪. ਪ੍ਰਾਪਤ ਕੀਤਾ.