ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُہیاُلدیِن] ਵਿ- ਦੀਨ (ਧਰਮ) ਨੂੰ ਜੀਵਨ ਦੇਣ ਵਾਲਾ. ਮਜਹਬ ਵਿੱਚ ਜਾਨ ਪਾਉਣ ਵਾਲਾ.


ਫ਼ਾ. [مُہر] ਸੰਗ੍ਯਾ- ਮੁਦ੍ਰਾ. ਛਾਪ। ੨. ਸੁਵਰਣ ਮੁਦ੍ਰਾ. ਅਸ਼ਰਫ਼ੀ.


ਦੇਖੋ, ਮੁਰੱਖਾ ੨. "ਕਹਿ ਸਤਗੁਰੁ ਮੁਹਰਖੇ ਦੁੜਾਏ." (ਪ੍ਰਾਪੰਪ੍ਰ) ੨. ਦੇਖੋ, ਮੁਵੱਰਿਖ.


ਅ਼. [مُحرّم] ਵਿ- ਹ਼ਰਾਮ ਕੀਤਾ ਹੋਇਆ। ੨. ਸੰਗ੍ਯਾ- ਮੁਸਲਮਾਨੀ ਸਾਲ ਦਾ ਪਹਿਲਾ ਮਹੀਨਾ, ਜਿਸ ਵਿੱਚ ਜੰਗ ਕਰਨਾ ਹ਼ਰਾਮ ਹੈ. ਇਸ ਮਹੀਨੇ ਦੇ ਪਹਿਲੇ ਦਸ ਦਿਨ ਇਮਾਮ ਹੁਸੈਨ ਦੀ ਯਾਦਗਾਰ ਵਿੱਚ ਵਡੇ ਸ਼ੋਕ ਨਾਲ ਸ਼ੀਆ਼ ਲੋਕ ਮਨਾਉਂਦੇ ਹਨ, ਅਰ ਤਾਜ਼ੀਏ ਬਣਾਕੇ ਵਿਲਾਪ ਕਰਦੇ ਹੋਏ ਇਮਾਮ ਬਾੜੇ ਵਿੱਚ ਜਾਕੇ ਦਫਨ ਕਰਦੇ ਹਨ. ਦੇਖੋ, ਹੁਸੈਨ.#ਮੁਹ਼ੱਰਮ ਦਾ ਦਸਵਾਂ ਦਿਨ ਸੁੰਨੀ ਲੋਕ ਭੀ ਤਿਉਹਾਰ ਮੰਨਦੇ ਹਨ. ਉਨ੍ਹਾਂ ਦਾ ਨਿਸ਼ਚਾ ਹੈ ਕਿ ਇਸ ਦਿਨ ਖ਼ੁਦਾ ਨੇ ਆਦਮ ਹਵਾ, ਜ਼ਿੰਦਗੀ ਅਤੇ ਮੌਤ, ਬਹਿਸ਼੍ਤ ਅਤੇ ਦੋਜ਼ਖ ਆਦਿ ਦੀ ਰਚਨਾ ਕੀਤੀ ਸੀ.


ਸੰਗ੍ਯਾ- ਅਗਲਾ ਹਿੱਸਾ. ਅੱਗਾ। ੨. ਫ਼ਾ. [مُہرا] ਮੋਹਰਾ. ਮਣਕਾ। ੩. ਸ਼ਤਰੰਜ ਦੀ ਗੋਟੀ.


ਵਿ- ਆਲਾ ਦਰਜੇ ਦੀ. ਬਹੁਤ ਵਧਕੇ. ਅਤ੍ਯੰਤ. "ਮਾਰ ਮਚੀ ਮੁਹਰਾਲੀ ਅੰਦਰ ਖੇਤ ਦੇ." (ਚੰਡੀ ੩) ੨. ਦੇਖੋ, ਮੁਰ੍ਹੈਲੀ.