ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. त्र्पविजानन्त- ਅਵਿਜਾਨੰਤ. ਵਿ- ਨਾ ਜਾਣਨ ਵਾਲਾ. ਅਗ੍ਯਾਨੀ. ਨਾਵਾਕ਼ਿਫ਼.


ਫ਼ਾ. [آزاد] ਵਿ- ਬੰਧਨ ਰਹਿਤ. ਮੁਕ੍ਤ. ਸ੍ਵਤੰਤ੍ਰ.


ਦੇਖੋ, ਆਜ਼ਾਦੀ.


ਫ਼ਾ. [آزادمغز] ਵਿ- ਆਪਣੇ ਖਿਆਲ ਤੋਂ ਨਵੀਂ ਗੱਲ ਕੱਢਣ ਵਾਲਾ.


ਫ਼ਾ. [آزادی آذادگی,] ਆਜ਼ਾਦੀ. ਸੰਗ੍ਯਾ ਸ੍ਵਤੰਤਰਤਾ. ਖੁਲ੍ਹ. ਬੰਧਨ ਦਾ ਅਭਾਵ.


ਦੇਖੋ, ਅਜਾਣ ਅਤੇ ਅਜਾਨੁ। ੨. ਸੰ. त्र्पाजान. ਸੰਗ੍ਯਾ- ਸ੍ਰਿਸ੍ਟੀ ਦੀ ਉਤਪੱਤੀ ਸਮੇਂ ਉਤਪੰਨ ਹੋਏ ਦੇਵਤੇ. "ਆਜਾਨ ਬਾਹੁ." (ਜਾਪੁ) ਦੇਵਤਿਆਂ ਦਾ ਪ੍ਰੇਰਕ ਹੈ. ੩. ਉਤਪੱਤਿ। ੪. ਪ੍ਰਕ੍ਰਿਤਿ। ੫. ਦੇਖੋ, ਆਜਾਨੁ.


ਦੇਖੋ, ਆਜਾਨ ਅਤੇ ਆਜਾਨ ਬਾਹੁ.


ਗੋਡੇ ਤੀਕ. ਦੇਖੋ, ਆਜਾਨੁ ਬਾਹੁ.


ਵਿ- ਜਿਸ ਦੀਆਂ ਬਾਹਾਂ ਗੋਡੇ ਤੀਕ ਲੰਬੀਆਂ ਹੋਣ. ਲੰਬੀ ਬਾਹਾਂ ਵਾਲਾ. ਦੀਰਘਬਾਹੁ.


ਦੇਖੋ, ਅਜਾਬ.


ਦੇਖੋ, ਅਜਾਰ.


ਸੰ. ਸੰਗ੍ਯਾ- ਯੁੱਧ. ਮੁਕਾਬਲਾ. ਭੇੜ। ੨. ਯੁੱਧਭੂਮਿ. ਜੰਗ ਦਾ ਮੈਦਾਨ। ੩. ਮਾਰਗ. ਰਾਹ। ੪. ਪਛਾੜਨ ਦੀ ਕ੍ਰਿਯਾ। ੫. ਦੇਖੋ, ਆਜ੍ਯ.