ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਰਖ੍ਯਾ ਕਰਨ ਵਾਲਾ. ਰਖਵਾਲਾ. "ਆਪਿ ਗੁਰੂ ਰਖਵਾਰਾ." (ਬਿਲਾ ਮਃ ੫)


ਸੰਗ੍ਯਾ- ਰਖ੍ਯਾ. ਰਖਵਾਲੀ. ਰੱਛਾ। ੨. ਰਖ੍ਯਾ ਕਰਨ ਵਾਲੀ.


ਰਖਵਾਲਾ. ਦੇਖੋ, ਰਖਵਾਰਾ. "ਮੇਰੋ ਗੁਰੁ ਰਖਵਾਰੋ ਮੀਤ." (ਸੋਰ ਮਃ ੫)


ਵਿ- ਰਖ੍ਯਾ ਕਰਨ ਵਾਲਾ. ਰੱਛਕ. "ਰਖ ਵਾਲਾ ਗੋਬਿੰਦਰਾਇ." (ਬਿਲਾ ਮਃ ੫) ੨. ਸੰਗ੍ਯਾ- ਦੁਰਗਾਪਾਲ. ਕਿਲੇ ਦਾ ਰਾਖਾ. "ਦੁਖ ਦਰਵਾਜਾ, ਰੌਹ ਰਖਵਾਲਾ." (ਰਾਮ ਮਃ ੧) ੩. ਭਾਈ ਸੰਤੋਖਸਿੰਘ ਜੀ ਲਿਖਦੇ ਹਨ ਕਿ ਦੀਨੇ ਤੋਂ ਚੱਲਕੇ ਗੁਰੂ ਗੋਬਿੰਦ ਸਿੰਘ ਸਾਹਿਬ ਰੁਖਾਲੇ ਪਿੰਡ ਪਹੁਚੇ ਅਤੇ ਉਸ ਦਾ ਨਾਉਂ ਰਖਵਾਲਾ ਰੱਖਿਆ.#"ਸ਼੍ਰੀ ਪ੍ਰਭੁ ਦੀਨੇ ਤੇ ਚਢੇ ਪਿਖ ਪਹੁਚੇ ਇਕ ਗ੍ਰਾਮ।#ਖਰੇ ਹੋਇ ਬੂਝਨ ਕਿਯੋ, ਕਹਾਂ ਗ੍ਰਾਮ ਕੋ ਨਾਮ?#ਸੁਨ ਰਾਹਕ ਭਾਖ੍ਯੋ ਤਿਸ ਕਾਲਾ।#ਇਸੀ ਗ੍ਰਾਮ ਕੋ ਨਾਮ ਰੁਖਾਲਾ।#ਸ਼੍ਰੀ ਗੁਰੂ ਵਰਜਨ ਕੀਨਸ ਤਾਹਿ"।#ਨਾਮ ਰੁਖਾਲਾ ਕਹੀਐ ਨਾਹਿ"।#ਅਬ ਤੇ ਕਹੋ ਨਾਮ ਰਖਵਾਲਾ।#ਤਿਸ ਹੀ ਥਲ ਡੇਰਾ ਗੁਰੁ ਘਾਲਾ."(ਗੁਪ੍ਰਸੂ)


ਰਖ੍ਯਾ. ਰੱਛਾ. ਦੇਖੋ, ਰਖਵਾਰੀ. "ਹੋਈ ਰਾਜੇ ਰਾਮ ਕੀ ਰਖਵਾਲੀ." (ਸੋਰ ਮਃ ੫) ੨. ਰਾਜਪੂਤਾਨੇ ਵਿੱਚ ਇੱਕ ਸਾਲਾਨਾ ਰਕਮ, ਜੋ ਮੀਣੇ ਆਦਿਕ ਚੋਰੀਪੇਸ਼ਾ ਲੋਕਾਂ ਨੂੰ ਇਸ ਲਈ ਦਿੱਤੀ ਜਾਂਦੀ ਹੈ, ਕਿ ਉਹ ਰਖਵਾਲੀ ਅਦਾ ਕਰਨ ਵਾਲਿਆਂ ਦੇ ਇਲਾਕੇ ਚੋਰੀ ਨਾ ਹੋਣ ਦੇਣ। ੩. ਰਖ੍ਯਾ ਕਰਨ ਵਾਲੀ.