ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [وزن] ਸੰਗ੍ਯਾ- ਤੋਲ. ਪ੍ਰਮਾਣ. ਬੋਝ. ਭਾਰ। ੨. ਭਾਵ- ਮਾਨ ਪਤਿਸ੍ਟਾ.


ਵਜਦੇ ਹਨ. "ਵਾਤ ਵਜਨਿ ਟੰਮਕ ਭੇਰੀਆ." (ਸ੍ਰੀ ਮਃ ੫. ਪੈਪਾਇ)


ਵਿ- ਵਜ਼ਨ ਵਾਲਾ. ਭਾਰੀ. ਬੋਝਲ.


ਦੇਖੋ, ਵਜਅ਼ ਅਤੇ ਵਜਹ. "ਰਾਵ ਰੰਕ ਪ੍ਰਜਾ ਵਜਾ ਇਮ ਭਾਖਹੀ ਸਭਕੋਇ." (ਦੱਤਾਵ) ਇਸ ਪ੍ਰਕਾਰ ਸਭ ਆਖਦੇ ਹਨ.


ਕ੍ਰਿ- ਵਾਦਨ ਕਰਨਾ. ਵਾਜੇ ਵਿੱਚੋਂ ਸੁਰ ਕੱਢਣਾ। ੨. ਪ੍ਰਸਿੱਧ ਕਰਨਾ. "ਗੁਰ ਕੀ ਬਾਣੀ ਨਾਮ ਵਜਾਏ." (ਆਸਾ ਮਃ ੩)