ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਨਰਾਂ ਦੇ ਪਾਲਣ ਵਾਲਾ, ਰਾਜਾ. ਪ੍ਰਜਾਪਾਲਕ.


ਸੰਗ੍ਯਾ- ਨ੍ਰਿਪ ਈਸ. ਰਾਜਿਆਂ ਦਾ ਸ੍ਵਾਮੀ. ਮਹਾਰਾਜਾ. ਸ਼ਹਨਸ਼ਾਹ.


ਵਿ- ਬਿਨਾ ਬਾਕ (ਡਰ). ਬੇਖੌਫ਼. ਨਿਡਰ. "ਨਮਸਤੰ ਨ੍ਰਿਬਾਕੇ." (ਜਾਪੁ) ੨. ਨਿਰ੍‍ਵਾਕ੍ਯ. ਮੌਨੀ। ੩. ਜਿਸ ਦੀ ਸੰਸਕ੍ਰਿਤ ਅ਼ਰਬੀ ਆਦਿ ਕੋਈ ਖ਼ਾਸ ਬਾਣੀ ਨਹੀਂ, ਪਾਰਬ੍ਰਹਮ.


ਦੇਖੋ, ਨਿਰਬਾਣ.


ਵਿ- ਬਿਨਾ ਬਾਧ (ਦੁੱਖ). ਕਲੇਸ਼ ਰਹਿਤ। ੨. ਦੇਖੋ, ਨਿਰਬਾਧ.


ਦੇਖੋ, ਨਿਰਬਾਣ.


ਵਿ- ਵਾਮ (ਹਾਨਿ) ਰਹਿਤ। ੨. ਕੁਟਿਲਤਾ ਰਹਿਤ। ੩. ਵਾਮਾ (ਮਾਇਆ) ਰਹਿਤ. ਨਿਰੰਜਨ. "ਨਮਸੂੰ ਨ੍ਰਿਬਾਮੇ." (ਜਾਪੁ)


ਵਿ- ਜੋ ਸਮਝ ਵਿੱਚ ਨਹੀਂ ਆ ਸਕਦਾ. ਜੋ ਬੁੱਧਿ ਤੋਂ ਪਰੇ ਹੈ. ਨਮਸ੍‌ਤੰ ਨ੍ਰਿਬੂਝੇ." (ਜਾਪੁ) ੨. ਯੇਸਮਝ. ਅਗਯਾਨੀ.


ਵਿ- ਬਿਨਾ ਭੰਗ (ਵਲ). ਸਰਲ।


ਸੰਗ੍ਯਾ- ਪੁਰੁਸਮੇਧ. ਉਹ ਯਗ੍ਯ, ਜਿਸ ਵਿੱਚ (ਮਨੁੱਖ) ਦੀ ਬਲਿ ਦਿੱਤੀ ਜਾਵੇ. ਪੁਰਾਣੇ ਜ਼ਮਾਨੇ ਇਹ ਯਗ੍ਯ ਹੋਇਆ ਕਰਦੇ ਸਨ. ਦੇਖੋ, ਯਜੁਰ ਵੇਦ ਅਃ ੩੦.


ਦੇਖੋ, ਨਿਰਾਲੰਬ. ਨ੍ਰਿਲੰਭ ਹੈ." (ਜਾਪੁ) ੨. ਸੰ. र्निलम्भ. ਜਿਸ ਦਾ ਪ੍ਰਾਪਤ ਹੋਣਾ ਕਠਿਨ ਹੈ. ਦੇਖੋ. ਲੰਭ