ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਵਿਭਾਂਡਕ.


ਦੇਖੋ, ਬਭੀਖਣ ਅਤੇ ਭਭੀਖਣ.


ਦੇਖੋ, ਵਿਭੁ.


ਸੰ. ਵਿਭੁਕ੍ਤ. ਵਿ- ਚੰਗੀ ਤਰਾਂ ਭੋਗਿਆ ਹੋਇਆ ਭੋਗਿਆ. ਵਰਤਿਆ। ੨. ਸੰ. ਵਿਭਕ੍ਤ. ਵੰਡਿਆ ਹੋਇਆ. ਜੁਦਾ ਕੀਤਾ. ਵਿਭਿੰਨ. "ਬਿਭੁਗਤ ਸਰੂਪ ਹੈ। ਪ੍ਰਜੁਗਤ ਅਨੂਪ ਹੈ." (ਜਾਪੁ) ਭਿੰਨ ਅਤੇ ਪ੍ਰਯੁਕ੍ਤ (ਮਿਲਿਆ ਹੋਇਆ ਹੈ. )


ਸੰ. ਵਿਭੂਸਣ ਸੰਗ੍ਯਾ- ਉਹ ਵਸ੍ਤੁ, ਜਿਸ ਨਾਲ ਸ਼ੋਭਾ ਅਧਿਕ ਹੋਵੇ। ੨. ਗਹਿਣਾ. ਜ਼ੇਵਰ. "ਬਨਮਾਲਾ ਬਿਭੂਖਨ ਕਮਲਨੈਨ." (ਮਾਰੂ ਸੋਲਹੇ ਮਃ ੫) ੩. ਸ਼ੋਭਾ. ਛਬਿ.


ਸੰ. ਵਿਭਤਿ. ਸੰਗ੍ਯਾ- ਸੰਪਦਾ. ਐਸ਼੍ਵਰਯ. ਧਨ. ਦੌਲਤ. "ਮਾਲਾ ਫੇਰੈ, ਮੰਗੈ ਬਿਭੂਤ." (ਰਾਮ ਮਃ ੫) "ਕਰਹਿ ਬਿਭੂਤਿ, ਲਗਾਵਹਿ ਭਸਮੈ." (ਮਾਰੂ ਸੋਲਹੇ ਮਃ ੧) ੨. ਭਸਮ. ਰਾਖ. ਸੁਆਹ "ਗਹਿਰੀ ਬਿਭੂਤ ਲਾਇ ਬੈਠਾ ਤਾੜੀ." (ਰਾਮ ਮਃ ੫) "ਧਿਆਨ ਕੀ ਕਰਹਿ ਬਿਭੂਤਿ." (ਜਪੁ)


ਸੰ. ਵਿਭੇਦ. ਸੰਗ੍ਯਾ- ਭਿੰਨਤਾ. ਜੁਦਾਈ। ੨. ਤਬਦੀਲੀ. ਪਰਿਵਰਤਨ. "ਭੇਦੁ ਬਿਭੇਦੁ ਨ ਜਾਨ ਬੀਓ." (ਸਵੈਯੇ ਮਃ ੫. ਕੇ) ੩. ਵੇਧਨ. ਵਿੰਨ੍ਹਣਾ.