ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُحاصِل] ਮੁਹ਼ਾਸਿਲ. ਵਿ- ਹ਼ਾਸਿਲ ਕਰਨ ਵਾਲਾ। ੨. ਸੰਗ੍ਯਾ- ਜ਼ਮੀਨ ਦੀ ਪੈਦਾਵਾਰ ਲੈਣ ਵਾਲਾ ਕਰਮਚਾਰੀ. "ਸਦਾ ਮੁਹਾਸਿਲ ਬੰਟੈ ਦਾਨਾ." (ਗੁਪ੍ਰਸੂ)


ਦੇਖੋ, ਮੋਹਾਕਾ.


ਮੁਖਾਗ੍ਰ. ਨੈਕਜ਼ਬਾਂ. ਕੰਠ. "ਰੜੋ ਦੇਸ ਦੇਸਾਨ ਵਿਦ੍ਯਾ ਮੁਹਾਣੰ." (ਪਾਰਸਾਵ) ੨. ਅਗ੍ਰ ਭਾਗ. ਅੱਗਾ। ੩. ਮੁਖੀਆ. ਆਗੂ. "ਹੋਇ ਮੁਸਲਿਮ ਦੀਨਮੁਹਾਣੈ." (ਮਃ ੧. ਵਾਰ ਮਾਝ) ੪. ਸਿੰਧੀ. ਮਾਹੀਗੀਰ. ਧੀਵਰ। ੫. ਮਲਾਹ. "ਬਿਚ ਜਹਾਜ ਸਮ ਸ੍ਰੀ ਹਰਿਮੰਦਿਰ। ਤਿਸ ਮੇ ਨਾਮ ਮੁਹਾਣਾ ਸੁੰਦਰ॥" (ਗੁਪ੍ਰਸੂ)


ਅ਼. [مُحافہ] ਮੁਹ਼ਾਫ਼ਹ. ਸੰਗ੍ਯਾ- ਹ਼ੋਫ਼ (ਹੌਦੇ ਦੀ ਸ਼ਕਲ ਦੀ ਵਸ੍ਤੂ). ਡੋਲੀ ਪਾਲਕੀ। ੨. ਜ਼ਨਾਨੀ ਸਵਾਰੀ ਦਾ ਡੋਲਾ. "ਏਕ ਮੁਹਾਫਾ ਮੁਠ ਬਨਵਾਯੋ." (ਗੁਪ੍ਰਸੂ)