ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮੂੰਹ ਨੂੰ ਮਾਰਕੇ. ਖ਼ਾਮੋਸ਼ੀ ਅਖ਼ਤ੍ਯਾਰ ਕਰਕੇ। ੨. ਦੇਖੋ, ਮੁਹਿ ੫.


ਸੰ. ਸੰਗ੍ਯਾ- ਕਾਮਦੇਵ. ਅਨੰਗ। ੨. ਮੂਰਖ. ਬੇ ਸਮਝ। ੩. ਦੇਖੋ, ਮੁਹਰ.


ਸਿੰਧੀ. ਮੋਰਾ. ਦੇਖੋ, ਮਹਿੰਜਾ.


ਮੇਰਾ ਪ੍ਰਿਯ. ਮੇਰਾ ਪਿਆਰਾ.


ਅ਼. [مُہِمّ] ਮੁਹਿੱਮ. ਸੰਗ੍ਯਾ- ਹੱਮ (ਫ਼ਿਕਰ) ਵਿੱਚ ਪਾਉਣ ਵਾਲਾ ਕੰਮ। ੨. ਭਾਵ- ਲਸ਼ਕਰਕਸ਼ੀ. ਦੁਸ਼ਮਨ ਨੂੰ ਫਤੇ ਕਰਨ ਲਈ ਫ਼ੌਜ ਦਾ ਲੈ ਜਾਣਾ।


ਅ਼. [محیط] ਵਿ- ਹੌਤ਼ (ਘੇਰਨ) ਵਾਲਾ। ੨. ਸੰਗ੍ਯਾ- ਸਮੁੰਦਰ.


ਅ਼. [مُہیب] ਵਿ- ਹੈਬਤਨਾਕ. ਭਯੰਕਰ. ਡਰਾਉਣਾ.


ਦੇਖੋ, ਮੁਹਿੰਮ. "ਲੜ ਲੜ ਕਰਨ ਮੁਹੀਮ." (ਭਾਗੁ)


ਦੇਖੋ, ਮੁਹੱਯਾ.


ਸਿੰਧੀ. ਸੰਗ੍ਯਾ- ਮੁਖ. "ਮੁਹੁ ਮਾਸੈ ਕਾ ਜੀਭ ਮਾਸੈ ਕੀ." (ਮਃ ੧. ਵਾਰ ਮਲਾ) ੨. ਸੰ. ਕ੍ਰਿ. ਵਿ- ਵਾਰ. ਫੇਰ. ਪੁਨਃ (मुहुर्. )