ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿਰਹ. ਸੰਗ੍ਯਾ- ਜੁਦਾਈ. ਵਿਛੋੜਾ. "ਬਿਰਹਾ ਜਲਾਇਆ ਦਰਸੁ ਪਾਇਆ." (ਆਸਾ ਛੰਤ ਮਃ ੫) ੨. ਅਭਾਵ. ਨਾ ਹੋਣਾ। ੩. ਵਿਯੋਗ ਦਾ ਅਨੁਭਵ ਵਿਯੋਗ ਦੀ ਪੀੜ। वर्हिन्. (ਪੰਖਧਾਰੀ) ਦੀ ਥਾਂ ਭੀ ਬਿਰਹ ਸ਼ਬਦ ਆਇਆ ਹੈ. "ਬਿਸਿਖ ਬਿਰਹ ਬਾਨ ਸਭ ਰੂਪ." (ਸਨਾਮਾ) ਖੰਭਾਂ ਵਾਲਾ ਹੋਣ ਕਰਕੇ ਤੀਰ ਦਾ ਇਹ ਨਾਮ ਹੈ। ੫. ਮੋਰਮੁਕਟਧਾਰੀ ਕ੍ਰਿਸ਼ਨ. ਜੋ ਮੋਰ ਦੀ ਬਰ੍‍ਹ (ਪੂਛ) ਦਾ ਮੁਕਟ ਧਾਰਨ ਕਰਦਾ ਹੈ. "ਪ੍ਰਿਥਮ ਬਿਰਹ ਪਦ ਉਚਰਕੈ ਪੁਨ ਕਹੁ ਸਸਤ੍ਰ ਬਿਸੇਖ." (ਸਨਾਮਾ) ਕ੍ਰਿਸਨ ਜੀ ਦਾ ਸ਼ਸਤ੍ਰ, ਚਕ੍ਰ.


ਫਟਦਾ ਹੈ. ਪਾਟਦੀ ਹੈ. ਦੇਖੋ, ਬਿਰਹ. "ਬਿਰਹਤ ਛਾਤੀ." (ਗੁਪ੍ਰਸੂ) ੨. ਦੇਖੋ, ਬਿਰਹਿਤ.


ਵਿ- ਵਿਰਹ (ਵਿਯੋਗ) ਵਾਲੀ. ਸੰ. ਵਿਰਹਿਣਾ.


ਸੰਗ੍ਯਾ- ਵਿਰਹ. ਵਿਯੋਗ। ੨. ਵਿਵਿਰਹ ਵਾਲਾ ਵਿਯੋਗੀ। ੩. ਵਿਰਹ ਸੰਬੰਧੀ. "ਗਾਵਹੁ ਗੀਤਨ ਬਿਰਹੜਾ." (ਵਡ ਅਲਾਹਣੀ ਮਃ ੧)


ਵਿਰਹ (ਵਿਯੋਗ) ਦਾ ਵਰਣਨ ਹੈ ਜਿਨ੍ਹਾਂ ਸ਼ਬਦਾਂ ਵਿੱਚ, ਉਨ੍ਹਾਂ ਦੀ ਖਾਸ ਸੰਗ੍ਯਾ. ਦੇਖੋ, ਆਸਾਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੇ ਤਿੰਨ ਸ਼ਬਦ, ਜੋ- "ਪਾਰਬ੍ਰਹਮ ਪ੍ਰਭੂ ਸਿਮਰੀਐ." ਪਦ ਤੋਂ ਆਰੰਭ ਹੁੰਦੇ ਹਨ.


ਦੇਖੋ, ਬਿਰਹ ੩. "ਹੋਰ ਬਿਰਹਾ ਸਭ ਧਾਤੁ ਹੈ." (ਮਃ ੩. ਵਾਰ ਸ੍ਰੀ) "ਜਿਸੁ ਪਿੰਜਰ ਮਹਿ ਬਿਰਹਾ ਨਹੀ, ਸੋ ਪਿੰਜਰੁ ਲੈ ਜਾਰਿ." (ਮਃ ੨. ਵਾਰ ਸ੍ਰੀ) ੨. ਵਿਯੋਗ. "ਦੂਰਿਪਰਾਇਓ ਮਨ ਕਾ ਬਿਰਹਾ." (ਧਨਾ ਮਃ ੫) "ਨਾਨਕ ਸਤੀਆਂ ਜਾਣੀਅਨਿ ਜਿ ਬਿਰਹੇ ਚੋਟ ਮਰੰਨ੍ਹਿ." (ਮਃ ੩. ਵਾਰ ਸੂਹੀ)


ਵਿਰਹ (ਵਿਛੋੜੇ) ਦੀ ਅਗਨਿ. ਵਿਯੋਗ ਦਾ ਤਾਪ.


ਦੇਖੋ, ਬਿਰਹ.


ਦੇਖੋ, ਬਿਰਹਨੀ.


ਸੰ. ਵਿਰਹਿਤ. ਵਿ- ਅਲਗ ਹੋਇਆ. ਜੁਦਾ। ੨. ਤਿਆਗਿਆ ਹੋਇਆ। ੩. ਕ੍ਰਿ. ਵਿ- ਬਿਲਾ. ਬਗੈਰ.


ਵਿ- ਵਿਯੋਗ ਦਾ ਦੁੱਖ ਦੇਣ ਵਾਲਾ. ਦੇਖੋ, ਬਿਰਹ ੩. "ਬਡੇ ਬਿਰਹਿਯਾ ਨੈਨ." (ਚਰਿਤ੍ਰ ੨੧) ੨. ਵਿਯੋਗ ਵਾਲਾ.