ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. विरहिन्- ਵਿਰਹੀ. ਵਿ- ਜੁਦਾ ਹੋਇਆ. ਵਿਯੋਗੀ. ਵਿਛੁੜਿਆ ਹੋਇਆ। ੨. ਤਿਆਗੀ. ਸੰਨ੍ਯਾਸੀ. "ਝੜਿ ਝੜਿ ਪਵਦੇ ਕਚੇ ਬਿਰਹੀ." (ਸਵਾ ਮਃ ੫) ੩. ਵਿਯੋਗ ਦੀ ਪੀੜ ਅਨੁਭਵ ਕਰਨ ਵਾਲਾ. ਅਨੁਰਾਗੀ. ਪ੍ਰੇਮੀ. ਆਸ਼ਕ. "ਸਤਿਗੁਰੁ ਬਿਰਹੀ ਨਾਮ ਕਾ." (ਸੂਹੀ ਅਃ ਮਃ ੪) "ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਤਹੂ ਜਾਹਿ." (ਚਉਬੋਲੇ ਮਃ ੫) ੪. ਪ੍ਰਕਾਸ਼ਕ, ਪ੍ਰਕਾਸ਼ (वर्हिस्) ਦੇਣ ਵਾਲਾ. "ਮੇਰਾ ਬਿਰਹੀ ਨਾਮ ਮਿਲੈ ਤਾ ਜੀਵਾ ਜੀਉ." (ਗਉ ਮਾਝ ਮਃ ੪) ੫. ਗੁਰਬਾਣੀ ਵਿੱਚ ਪਿਆਰੇ (ਪ੍ਰਿਯ) ਲਈ ਭੀ ਬਿਰਹੀ ਸ਼ਬਦ ਵਰਤਿਆ ਹੈ.

ਦੇਖੋ, ਬਿਰਹ। ੨. ਪ੍ਰਮ. ਸਨੇਹ. "ਮੈ ਮਨਿ ਤਨਿ ਬਿਰਹੁ ਅਤਿ ਅਗਲਾ." (ਸ੍ਰੀ ਮਃ ੪) "ਲਾਇ ਬਿਰਹੁ ਭਗਰ੍‍ਵਤ ਸੰਗੇ." (ਬਿਲਾ ਛੰਤ ਮਃ ੫)

ਵਿਰਹ (ਵਿਯੋਗ) ਕਰਕੇ. "ਬਿਰਹੈ ਬੇਧੀ ਸਚਿ ਵਸੀ." (ਸੋਰ ਅਃ ਮਃ ੧)

ਇੱਕ ਜੱਟ ਜਾਤਿ. ਦੇਖੋ, ਵਿਰਕ.

ਸੰ. ਵਿਰਕ੍ਤ. ਵਿ- ਰਕ੍ਤ (ਰੰਗ) ਬਿਨਾ।#੨. ਬਦਲੇ ਹੋਏ ਰੰਗ ਵਾਲਾ। ੩. ਬਿਨਾ ਮੁਹੱਬਤ. "ਹਮਰਾ ਮਨੁ ਬੈਰਾਗ ਬਿਰਕਤੁ ਭਇਓ." (ਆਸਾ ਮਃ ੪)

ਵਿਰਕ੍ਤ ਕੀਤੇ. ਛੱਡ ਦਿੱਤੇ. ਤਿਆਗ ਦਿੱਤੇ. ਦੇਖੋ, ਬਿਰਕਤ. "ਅਬ ਮੋਹਿ ਸਰਬ ਉਪਾਵ ਬਿਰਕਾਤੇ." (ਸਾਰ ਮਃ ੫)

ਸੰ. वृक्ष- ਵ੍ਰਿਕ੍ਸ਼੍‍. ਸੰਗ੍ਯਾ- ਬਿਰਛ. ਦਰਖਤ. "ਬਿਰਖ ਕੀ ਛਾਇਆ ਸਿਉ. ਰੰਗ ਲਾਵੈ." (ਸੁਖਮਨੀ) ੨. ਭਾਵ- ਸੰਸਾਰ. "ਬਿਰਖੈ ਹੇਠਿ ਸਭਿ ਜੰਤ ਇਕਠੇ." (ਮਾਰੂ ਅੰਜੁਲੀ ਮਃ ੫) ੩. ਸੰ. वृष- ਵ੍ਰਿਸ. ਬੈਲ. "ਜੈਸੇ ਬਿਰਖ ਜੰਤੀ ਜੋਤ." (ਕੇਦਾ ਮਃ ੫) ਜਿਵੇਂ- ਬਲਦ ਯੰਤ੍ਰ (ਕਲ) ਵਿੱਚ ਜੋਤਿਆ ਹੋਇਆ.