ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [عاجِز] ਆ਼ਜਿਜ਼. ਵਿ- ਦੀਨ. "ਆਜਿਜ ਨ ਬਾਤ." (ਜਾਪੁ) ੨. ਦੁਖੀ। ੩. ਤੰਗਦਸ੍ਤ. ਨਿਰਧਨ। ੪. ਅਸਮਰਥ। ੫. ਸਹਾਇਤਾ ਬਿਨਾ.


ਫ਼ਾ. [عاجِزنواز] ਵਿ- ਦੀਨਾਂ ਨੂੰ ਵਡਿਆਉਣ ਵਾਲਾ.


[عاجِزی] ਸੰਗ੍ਯਾ- ਦੀਨਤਾ. ਨੰਮ੍ਰਤਾ.


ਦੇਖੋ, ਆਜਮ.


ਦੇਖੋ, ਆਜਮ ਸ਼ਾਹ.


ਸੰ. ਸੰਗ੍ਯਾ- ਗੁਜ਼ਾਰਾ ਰੋਜ਼ੀ. ਰੋਜ਼ਗਾਰ. ਦੇਖੋ, ਅ਼. [اذوقہ] ਅਜੂਕ਼ਾ.


ਸੰਗ੍ਯਾ- ਅੱਜ. ਅਦ੍ਯ. "ਆਜੁ ਕਾਲਿ ਮਰਿਜਾਈਐ ਪ੍ਰਾਣੀ." (ਮਾਰੂ ਸੋਲਹੇ ਮਃ ੧) ੨. ਕ੍ਰਿ. ਵਿ- ਵਰਤਮਾਨ ਦਿਨ ਵਿੱਚ.


ਦੇਖੋ. ਅਜੁਰਦਾ.


ਦੇਖੋ, ਅਜੂਨੀ ਸੈਭੰ. "ਆਜੂਨੀ ਸੰਭਉ." (ਮਾਰੂ ਸੋਲਹੇ ਮਃ ੫)