ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਜੋ ਪੱਕਿਆ ਨਹੀਂ, ਅਪਕ। ੨. ਸ਼੍ਰੱਧਾ ਰਹਿਤ. ਜਿਸ ਦੇ ਮਨ ਵਿੱਚ ਨਿਸ਼ਚਾ ਨਹੀਂ. "ਜੋ ਹੁਕਮ ਨ ਬੂਝੈ ਖਸਮ ਕਾ ਸੋਈ ਨਰ ਕਚਾ." (ਵਾਰ ਮਾਰੂ ੧, ਮਃ ੩) ੩. ਝੂਠਾ. ਪ੍ਰਤਿਗ੍ਯਾ ਭੰਗ ਕਰਨ ਵਾਲਾ. "ਬਚਨ ਕਰੈ ਤੇ ਖਿਸਕਿਜਾਇ ਬੋਲੈ ਸਭੁ ਕਚਾ." (ਵਾਰ ਮਾਰੂ ੨. ਮਃ ੫) "ਜਿਨਿ ਮਨਿ ਹੋਰੁ ਮੁਖਿ ਹੋਰੁ ਸਿ ਕਾਢੇ ਕਚਿਆ." (ਆਸਾ ਫਰੀਦ) "ਨਾਨਕ ਕਚੜਿਆ ਸਿਉ ਤੋੜ." (ਵਾਰ ਮਾਰੂ ੨. ਮਃ ੫) ੪. ਬਿਨਸਨ ਹਾਰ. "ਕਾਇਆ ਕਚੀ ਕਚਾ ਚੀਰੁ ਹੰਢਾਏ." (ਮਾਝ ਅਃ ਮਃ ੩)


ਦੇਖੋ, ਕਚਾ.


ਸੰਗ੍ਯਾ- ਕੱਚਾਪਨ.


ਸੰਗ੍ਯਾ- ਕੱਚਾਪਨ. ਨਾਪਾਇਦਾਰੀ। ੨. ਵਿ- ਕੱਚਾ. "ਰੰਗ ਕਸੁੰਭ ਕਚਾਣ." (ਗੌਂਡ ਮਃ ੪)