ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਨਗ੍ਨਿਕਾ. ਸੰਗ੍ਯਾ- ਉਹ ਕੰਨ੍ਯਾ, ਜਿਸ ਨੂੰ ਰਿਤੁ ਨਹੀਂ ਆਈ.


ਵਿ- ਨਗ (ਪਹਾੜ) ਦੀ. ਪਹਾੜਨ। ੨. ਸੰਗ੍ਯਾ- ਪਾਰਵਤੀ. ਹਿਮਾਲਯ ਆਦਿ ਪਹਾੜਾਂ ਦੀ ਪੁਤ੍ਰੀ. "ਨਰੀ ਨਾਗਨੀ ਨਗਨੀ ਇਨ ਮੇ ਕਵਨ ਤੁਮ." (ਚਰਿਤ੍ਰ ੨੫੯)


ਇੱਕ ਪਿੰਡ, ਜੋ ਜਿਲਾ ਹੁਸ਼ਿਆਰਪੁਰ ਤਸੀਲ ਊਂਨਾ ਵਿੱਚ ਹੈ. ਇੱਥੇ ਦਸ਼ਮੇਸ਼ ਜੀ ਦਾ ਗੁਰਦ੍ਵਾਰਾ ਹੈ.


ਸੰ. ਸੰਗ੍ਯਾ- ਨਗ (ਪਹਾੜ) ਪਤਿ. ਹਿਮਾਲਯ। ੨. ਸੁਮੇਰੁ। ੩. ਸ਼ਿਵ। ੪. ਪਹਾੜੀ ਰਾਜਾ.


ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ.