ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਰਖਿਲੇਵਹੁ। ੨. ਕ੍ਰਿ. ਵਿ- ਰੱਖਕੇ. ਧਰਕੇ. "ਨਾਚਹੁ ਰਖਿ ਰਖਿ ਪਾਉ." (ਆਸਾ ਮਃ ੧) ੩. ਬਚਾਕੇ. ਰੁਕਕੇ. "ਰਖਿ ਰਖਿ ਚਰਨ ਧਰੇ ਵੀਚਾਰੀ." (ਧਨਾ ਅਃ ਮਃ ੧)


ਉਸ ਨੇ ਰੱਖੇ. ਬਚਾ ਲਏ.


ਦੇਖੋ, ਰਕ੍ਸ਼ਾ. "ਰਖਿਆ ਕਰਹੁ, ਗੁਸਾਈ ਮੇਰੇ." (ਆਸਾ ਮਃ ੫); ਦੇਖੋ, ਰਕ੍ਸ਼ਾ. "ਸਰਬ ਰਖ੍ਯਾ ਗੁਰ ਦਯਾਲਹ." (ਸਹਸ ਮਃ ੫)