ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُقدّمہ] ਮੁਕ਼ੱਦਮਹ. ਵਿ- ਅੱਗੇ ਕ਼ਦਮ ਰੱਖਣ ਵਾਲਾ। ੨. ਸੰਗ੍ਯਾ- ਫ਼ੌਜ ਦੇ ਅੱਗੇ ਜਾਣ ਵਾਲਾ ਟੋੱਲਾ। ੩. ਕਿਤਾਬ ਦਾ ਖ਼ੁਲਾਸਾ। ੪. ਮਿਸਲ ਦਾ ਤਤ੍ਵ.


ਸੰਗ੍ਯਾ- ਮੁਕ਼ੱਦਮ ਦੀ ਪਦਵੀ. ਸਰਦਾਰੀ. "ਅਕੈ ਤ ਲੋੜ ਮੁਕਦਮੀ, ਅਕੈ ਤ ਅਲਾ ਲੋੜ." (ਜਸਾ) ੩. ਮੁਗਲ ਬਾਦਸ਼ਾਹਾਂ ਵੇਲੇ ਦਾ ਇੱਕ ਟੈਕਸ (tax), ਜੋ ਕਾਨੂਗੋ ਦੀ ਨੌਕਰੀ ਬਾਬਤ ਪ੍ਰਜਾ ਤੋਂ ਲਿਆ ਜਾਂਦਾ ਸੀ. ਦੇਖੋ, ਰਾਜਕਰ.


ਅ਼. [مُقفّل] ਵਿ- ਕ਼ੁਫ਼ਲ (ਜਿੰਦਾ) ਲ਼ਾਇਆ ਗਿਆ ਹੈ ਜਿਸ ਨੂੰ. ਕ਼ੁਫ਼ਲਬੰਦ.