nan
ਅ਼. [مُقیّد] ਵਿ- ਕ਼ੈਦ ਕੀਤਾ ਹੋਇਆ. ਬੰਧੂਆ। ੨. ਸੰਗ੍ਯਾ- ਕ਼ਲਮਬੰਦ ਮਜਮੂਨ.
ਸੰ. ਮੁਕੁਰ. ਸੰਗ੍ਯਾ- ਦਰਪਣ. ਸ਼ੀਸ਼ਾ. "ਮੁਕਰ ਮਾਹਿ ਜੈਸੇ ਛਾਈ." (ਧਨਾ ਮਃ ੯) ਦੇਖੋ, ਮੁਕਰਨਾ.
ਕ੍ਰਿ- ਮੁਨਕਿਰ ਹੋਣਾ. ਇਨਕਾਰ ਕਰਨਾ. "ਕੇਤੇ ਲੈ ਲੈ ਮੁਕਰੁਪਾਹਿ." (ਜਪੁ)