ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُکلّف] ਵਿ- ਕਲਫ਼ (ਖ਼ਰਚ) ਨਾਲ ਤਿਆਰ ਹੋਇਆ. ਕੀਮਤੀ. "ਪਾਖਰ ਜੀਨ ਮੁਕੱਲਫ ਸਾਫ." (ਸਲੋਹ)


ਵਿ- ਰਿਹਾਈ ਦਿਹੰਦਾ. ਛੁਡਾਉਣ ਵਾਲਾ। ੨. ਮੁਕਲਾਵਾ ਲੈਣ ਵਾਲਾ. ਦੇਖੋ, ਮੁਕਲਾਵਾ. "ਪਾਹੂ ਘਰਿ ਆਏ ਮੁਕਲਾਊ ਆਏ." (ਗਉ ਕਬੀਰ) ਭਾਵ- ਯਮਗਣ.


ਪਿਤਾ ਦੇ ਬੰਧਨ ਤੋਂ ਛੁਡਾਕੇ ਆਪਣੇ ਨਾਲ ਲਿਆਂਦੀ. ਮੁਕਲਾਵੇ ਲਿਆਂਦੀ. "ਸੁਤਿ ਮੁਕਲਾਈ ਅਪਨੀ ਮਾਉ." (ਬਸੰ ਕਬੀਰ) ਦੇਖੋ, ਜੋਇ ਖਸਮੁ.


ਸੰਗ੍ਯਾ- ਜਾਣ ਆਉਣ ਦੀ ਆਜ਼ਾਦੀ. ਛੋਟੀ ਉਮਰ ਵਿੱਚ ਸ਼ਾਦੀ ਕਰਨ ਵਾਲੇ, ਕਨ੍ਯਾ ਨੂੰ ਸਹੁਰੇ ਘਰ ਭੇਜਣਾ ਅਯੋਗ ਜਾਣਦੇ ਹਨ. ਜਦ ਕਨ੍ਯਾ ਹੋਸ਼ ਸੰਭਾਲਦੀ ਹੈ, ਤਦ ਇੱਕ ਰਸਮ ਕੀਤੀ ਜਾਂਦੀ ਹੈ, ਜਿਸ ਤੋਂ ਸਹੁਰੇ ਘਰ ਜਾਣ ਦੀ ਖੁੱਲ੍ਹ ਦਿੱਤੀ ਜਾਂਦੀ ਹੈ, ਇਸ ਦਾ ਨਾਮ "ਮੁਕਲਾਵਾ" ਹੈ. "ਸਭਨਾ ਸਾਹੁਰੈ ਵੰਞਣਾ, ਸਭਿ ਮੁਕਲਾਵਣਹਾਰ." (ਸ੍ਰੀ ਮਃ ੫) ਸਹੁਰਾ ਪਰਲੋਕ ਅਤੇ ਮੁਕਲਾਵਾ ਮ੍ਰਿਤ੍ਯੁ ਹੈ.


ਅ਼. [مُقوّی] ਵਿ- ਕ਼ੁਵਤ ਦੇਣ ਵਾਲਾ. ਬਲ (ਤਾਕਤ) ਦੇਣ ਵਾਲਾ.