ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਖ਼ਤਮ ਕਰਨਾ. ਭੋਗ ਪਾਉਣਾ। ੨. ਨਿਬੇੜਨਾ.


ਸਿੰਧੀ ਮੇਕਣੁ. ਵਿਲਾਪ. ਰੋਣਾ। ੨. ਮੋਏ ਸੰਬੰਧੀ ਨੂੰ ਰੋਣ ਦੀ ਕ੍ਰਿਯਾ.


ਕ੍ਰਿ- ਮੋਏ ਸੰਬੰਧੀ ਅਥਵਾ ਮਿਤ੍ਰ ਦੇ ਘਰ ਰੋਣ ਪਿੱਟਣ ਜਾਣਾ. ਦੇਖੋ, ਮੁਕਾਣ। ੨. ਮਾਤਮਪੁਰਸੀ ਲਈ ਜਾਣਾ.


ਦੇਖੋ, ਮੁਕਤਿ। ੨. ਦੇਖੋ, ਮੁਕਤਾ ੯. ਮੁਕ਼ਤ਼ਅ਼ (ਵਿਭਾਗ) ਕੀਤੀ. ਟੁਕੜੇ ਕੀਤੀ. "ਤੁਲਿ ਨਹੀ ਚਢੈ, ਜਾਇ ਨ ਮੁਕਾਤੀ, ਹੁਲਕੀ ਲਗੈ ਨ ਭਾਰੀ." (ਗਉ ਕਬੀਰ)


ਦੇਖੋ, ਮੁਕਾਣ.


ਅ਼. [مُقابلہ] ਸੰਗ੍ਯਾ- ਕ਼ਬਲ (ਅੱਗੇ) ਆਉਣ ਦਾ ਭਾਵ. ਇੱਕ ਦੂਜੇ ਦਾ ਆਮੋ ਸਾਹਮਣੇ ਹੋਣਾ. ਟਾਕਰਾ.


ਠਹਿਰਣ ਦੀ ਥਾਂ. ਦੇਖੋ, ਮਕਾਮ. "ਦੁਨੀਆ ਕੈਸਿ ਮੁਕਾਮੇ?" (ਸ੍ਰੀ ਅਃ ਮਃ ੧)