ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮੁਸ੍ਟਿ. ਮੁੱਕੀ. ਘਸੁੰਨ. "ਜੋ ਤੈ ਮਾਰਨਿ ਮੁਕੀਆਂ, ਤਿਨ੍ਹਾ ਨ ਮਾਰੇ ਘੁੰਮਿ." (ਸ. ਫਰੀਦ)


ਮੁਸ੍ਟਿਕਾ. ਘਸੁੰਨ.


ਅ਼. [مُقیم] ਵਿ- ਕ਼ਯਾਮ (ਰਹਾਇਸ਼) ਕਰਨ ਵਾਲਾ. ਡੇਰਾ ਜਮਾਉਣ ਵਾਲਾ.


ਸੰ. ਸੰਗ੍ਯਾ- ਮੋਕ੍ਸ਼੍‍. ਛੁਟਕਾਰਾ। ੨. ਤਿਆਗ. ਤਰਕ ਦਾ ਭਾਵ.


ਸੰ. ਸੰਗ੍ਯਾ- ਅਧਖਿੜੀ ਕਲੀ। ੨. ਸ਼ਰੀਰ. ਦੇਹ। ੩. ਆਤਮਾ. ਰੂਹ.


ਸੰ. ਵਿ- ਮੁਕੁ (ਮੋਕ੍ਸ਼੍‍) ਦੇਣ ਵਾਲਾ.¹ ਦੇਖੋ, ਮੁਕੰਦੁ। ੨. ਕਰਤਾਰ. ਪਾਰਬ੍ਰਹਮ। ੩. ਗੁਰੂ.


ਫ਼ਾ. [مُقیَش] ਮੁਕ਼ੈਸ਼. ਸੰਗ੍ਯਾ- ਚਾਂਦੀ ਦੀਆਂ ਪਤਲੀਆਂ ਅਤੇ ਚਪਟੀਆਂ ਤਾਰਾਂ.


ਵਿ- ਮੁਕ਼ੈਸ਼ ਦਾ ਬਣਿਆ ਵਸਤ੍ਰ ਆਦਿ.