nan
ਵਿ- ਅਵਗੁਣ ਵਾਲਾ, ਵਾਲੀ. "ਅਉਗੁਣਿਆਰੇ ਕਉ ਗੁਣ." (ਆਸਾ ਅਃ ਮਃ ੧) "ਅਉਗੁਣਿਆਰੀ ਕੰਤ ਨ ਭਾਵੈ" (ਮਾਰੂ ਸੋਲਹੇ ਮਃ ੩)
ਦੇਖੋ, ਅਉਗਣ ਅਤੇ ਅਉਗੁਣ.
nan
ਵਿ- ਅਵਗੁਣ ਵਾਲਾ. ਦੋਸੀ। ੨. ਕ੍ਰਿ. ਵਿ- ਅਵਗੁਣਾਂ ਕਰਕੇ, ਅਵਗੁਣਾਂ ਨਾਲ.
ਦੇਖੋ, ਓਘ ਅਤੇ ਔਘ.
ਸੰ. ਅਵਘੱਟ. ਵਿ- ਅਟਪਟਾ. ਵਿਖੜਾ. ਔਖਾ. "ਅਉਘਟ ਰੁਧੇ ਰਾਹ." (ਵਾਰ ਮਲਾ ਮਃ ੧) ੨. ਸੰਗ੍ਯਾ- ਕਠਿਨਾਈ. ਔਖ. ਮੁਸੀਬਤ. "ਜਿਥੈ ਅਉਘਟ ਆਇ ਬਨਤ ਹੈ ਪ੍ਰਾਣੀ." (ਮਾਰੂ ਸੋਲਹੇ ਮਃ ੫) ੩. ਔਖੀ ਘੜੀ. ਦੁਖਦਾਈ ਵੇਲਾ। ੪. ਦੇਖੋ, ਘਟ.
ਵਿ- ਅਵਘੱਟ ਘਾਟ. ਕਠਿਨ ਮਾਰਗ. ਦੁਰਗਮ ਮਾਰਗ. ਔਖਾ ਰਾਹ. ਵਿਖਮ ਘਾਟ. "ਆਗੈਂ ਅਉਘਟ ਘਾਟ." (ਸ. ਕਬੀਰ) ਦੇਖੋ, ਅਉਘਟ.
ਸੰਗ੍ਯਾ- ਅਪ- ਘਰ. ਅਪਗ੍ਰਿਹ. ਜਿਸਨੇ ਘਰਬਾਰ ਤਿਆਗ ਦਿੱਤਾ ਹੈ. ਅਵਧੂਤ. "ਅਉਘੜ ਅਪਨੋ ਨਾਮ ਕਹਾਯੋ." (ਨਾਪ੍ਰ) ੨. ਅਘੋਰ (ਸ਼ਿਵ) ਦਾ ਉਪਾਸਕ. ਸ਼ੈਵ. ਅਘੋਰੀ। ੩. ਜੋਗੀਆਂ ਦਾ ਇੱਕ ਫਿਰਕਾ. ਅਉਘੜ ਜੋਗੀ ਗਲ ਵਿੱਚ ਨਾਦ (ਸਿੰਗੀ) ਅਤੇ ਸੇਲੀ ਪਹਿਨਦੇ ਹਨ. ਨਾਉਂ ਦੇ ਅੰਤ ਨਾਥ ਪਦ ਵਰਤਦੇ ਹਨ. ਮੱਥੇ ਤੇ ਭਸਮ ਦਾ ਤ੍ਰਿਸ਼ੂਲ ਚਿੰਨ੍ਹ ਲਾਉਂਦੇ ਹਨ. ਇਸ ਮਤ ਦਾ ਪ੍ਰਚਾਰਕ ਬ੍ਰਹਮਗਿਰਿ ਸੰਨ੍ਯਾਸੀ ਹੋਇਆ ਹੈ. ਅਉਘੜਾਂ ਦਾ ਮੁੱਖ ਅਸਥਾਨ ਗੋਰਖਪੁਰ ਵਿੱਚ ਹੈ.
ਵਿ- ਅਭੱਖ. ਨਾ ਚਰਣ (ਖਾਣ) ਯੋਗ੍ਯ."ਪਿੰਡ ਅਪਰਚੇ ਅਉਚਰ ਚਾਰਾ." (ਭਾਗੁ) ਗੁਰੁਮਤ ਵਿੱਚ ਜਿਨ੍ਹਾਂ ਲੋਕਾਂ ਦਾ ਪਰਿਚਯ ਨਹੀਂ, ਉਨ੍ਹਾਂ ਦਾ ਅਭੱਖ ਭੋਜਨ ਖਾਧਾ ਹੈ। ੨. ਜੋ ਚਰਿਆ ਨਾ ਜਾ ਸਕੇ. ਜਿਸ ਦਾ ਖਾਣਾ ਪੀਣਾ ਦੁਰਲਭ ਹੈ, ਦੇਖੋ, ਔਚਰ ਚਰਣਾ.
ਸੰ. ओक्षक- ਔਕ੍ਸ਼੍ਕ. ਸੰਗ੍ਯਾ- ਉਕ੍ਸ਼ਾ (ਢੱਟ) ਵਾਲਾ ਬੈਲ। ੨. ਬਲਦਾਂ ਦਾ ਝੁੰਡ. "ਉਭੈ ਬ੍ਰਿਖਭ ਨਿਜ ਅਉਛਕ ਮਾਂਹੀ." (ਨਾਪ੍ਰ)
ਸੰ. ओज- ਓਜ. ਸੰਗ੍ਯਾ- ਬਲ. ਜ਼ੋਰ. "ਤੌਨ ਸਮੇ ਅਤਿ ਅਉਜ ਜਨਾਯੋ." (ਕ੍ਰਿਸਨਾਵ) ੨. ਦੇਖੋ, ਔਜ.