ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਆਸ ੪.


ਅ਼. [عاشِق] ਆ਼ਸ਼ਿਕ਼. ਸੰ. ਆਸਕਤ ਵਿ- ਇ਼ਸ਼ਕ਼ ਰੱਖਣ ਵਾਲਾ. "ਨਾਨਕ ਆਸਕੁ ਕਾਂਢੀਐ ਸਦਹੀ ਰਹੈ ਸਮਾਇ." (ਵਾਰ ਆਸਾ ਮਃ ੨) ੨. ਸੰ. ਖਾਣ ਵਾਲਾ. ਭਕ੍ਸ਼੍‍ਕ. ਦੇਖੋ, ਆਸ ੬.


ਸੰ. ਆਸਕ੍ਤ. ਵਿ- ਆ਼ਸ਼ਿਕ਼. ਪ੍ਰੇਮੀ. ਲਿਵਲੀਨ. "ਬਿਖੈ ਰਸ ਸਿਉ ਆਸਕਤ ਮੂੜੇ!" (ਕਾਨ ਮਃ ੫) ੨. ਸੰ. ਆਸ਼ਕ੍ਤ. ਜ਼ੋਰਾਵਰ. ਸ਼ਕਤਿ ਵਾਲਾ.


ਫ਼ਾ. [آشکار] ਵਿ- ਜਾਹਿਰ. ਪ੍ਰਤੱਖ. ਪ੍ਰਗਟ. ਇਸ ਦਾ ਉੱਚਾਰਣ ਆਸ਼ਕਾਰਾ ਭੀ ਸਹੀ ਹੈ.


ਫ਼ਾ. [عاشِقی] ਆ਼ਸ਼ਿਕ਼ੀ. ਸੰਗ੍ਯਾ- ਆਸਕ੍ਤਤਾ. ਪ੍ਰੀਤੀ. ਲਿਵਲੀਨਤਾ. ਇ਼ਸ਼ਕ਼ ਦੀ ਦਸ਼ਾ. "ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ." (ਵਾਰ ਆਸਾ ਮਃ ੨)


ਦੇਖੋ, ਆਸਕ.


ਵ੍ਯ- ਖ਼ੂਬ! ਵਾਹ ਵਾਹ! ਸਿੰਧੀ. ਆ਼ਸ਼ਕ਼ੀਨ.


ਇਹ ਪਟਿਆਲਾਪਤਿ ਰਾਜਾ ਸਾਹਿਬ ਸਿੰਘ ਜੀ ਦੀ ਰਾਣੀ ਸੀ. ਇਸ ਨੇ ਬਹੁਤ ਚਿਰ ਆਪਣੇ ਪਤੀ ਦੇ ਸਮੇਂ ਅਰ ਆਪਣੇ ਸੁਪੁਤ੍ਰ ਮਹਾਰਾਜਾ ਕਰਮ ਸਿੰਘ ਜੀ ਦੀ ਨਾਬਾਲਗੀ ਦੇ ਵੇਲੇ ਰਾਜ ਦਾ ਪ੍ਰਬੰਧ ਉੱਤਮ ਰੀਤਿ ਨਾਲ ਕੀਤਾ. ਰਾਣੀ ਆਸ ਕੌਰ ਵਡੀ ਧਰਮਾਤਮਾ, ਦਿਲੇਰ ਅਤੇ ਚਤੁਰ ਸੀ.


ਦੇਖੋ, ਅਸਚਰਜ ਅਤੇ ਅਚਰਜ.; ਦੇਖੋ, ਅਚਰਜ.