ਇ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [اشتِہار] ਸੰਗ੍ਯਾ- ਸ਼ੁਹਰਤ ਦੀ ਕ੍ਰਿਯਾ. ਵਿਗ੍ਯਾਪਨ. ਨੋਟਿਸ. ਏਲਾਨ.


ਅ਼. [استِقبال] ਇਸਤਿਕ਼ਬਾਲ. ਸੰਗ੍ਯਾ- ਅਗਵਾਨੀ. ਪੇਸ਼ਵਾਈ. ਮਾਨਯੋਗ੍ਯ ਨੂੰ ਸ੍ਵਾਗਤ ਕਰਨ ਲਈਂ ਅੱਗੇ ਵਧਕੇ ਲੈਣ ਦਾ ਭਾਵ.


ਅ਼. [استدعا] ਸੰਗ੍ਯਾ- ਇੱਛਾ ਕਰਨਾ. ਚਾਹੁਣਾ। ੨. ਪ੍ਰਾਰਥਨਾ ਕਰਨਾ. ਅਰਦਾਸ ਕਰਨੀ.


ਅ਼. [استِمرار] ਇਸਤਿਮਰਾਰ. ਸੰਗ੍ਯਾ- ਦ੍ਰਿੜਤਾ. ਕ਼ਾਇਮੀ। ੨. ਨਿੱਤ ਜਾਰੀ ਰਹਿਣਾ ਨਿਰੰਤਰਤਾ। ੩. ਬਿਨਾ ਅਦਲ ਬਦਲ.


ਕ੍ਰਿ. ਵਿ- ਇਸ ਪ੍ਰਕਾਰ. ਇਉਂ. ਇਵੇਂ.


ਫ਼ਾ. [استِادن] ਕ੍ਰਿ- ਖੜਾ ਹੋਣਾ। ੨. ਠਹਿਰਨਾ.


ਫ਼ਾ. [استِادہ] ਵਿ- ਖੜਾ. ਖਲੋਤਾ.


ਅ਼. [استِعمال] ਇਸਤਅ਼ਮਾਲ. ਅ਼ਮਲ ਵਿੱਚ ਲਿਆਉਣ ਦਾ ਕਰਮ. ਵਰਤੋਂ.


ਅ਼. [استِحقاق] ਹ਼ੱਕ਼ਦਾਰ ਹੋਣਾ.