ਸੰਗ੍ਯਾ- ਈਸ਼੍ਵਰ (ਰਾਜਾ) ਦੀ ਅਨੀਕਨੀ (ਫ਼ੌਜ). ਰਾਜਾ ਦੀ ਸੈਨਾ. (ਸਨਾਮਾ)
nan
ਸੰ. ईह्. ਧਾ- ਯਤਨ ਕਰਨਾ. ਉੱਦਮ ਕਰਨਾ. ਇੱਛਾ ਕਰਨਾ.
ਸੰ. ਸੰਗ੍ਯਾ- ਇੱਛਾ. "ਪ੍ਰਭੁ ਦਰਸਨ ਕੀ ਮਨ ਮਹਿਂ ਈਹਾ." (ਗੁਪ੍ਰਸੂ) ੨. ਹ਼ਰਕਤ ਚੇਸ੍ਟਾ। ੩. ਯਤਨ. ਕੋਸ਼ਿਸ਼। ੪. ਕ੍ਰਿ. ਵਿ- ਇੱਥੇ. ਦੇਖੋ, ਈਹਾਂ. "ਈਹਾ ਖਾਟਿ ਚਲਹੁ ਹਰਿ ਲਾਹਾ." (ਸੋਹਿਲਾ)
ਕ੍ਰਿ. ਵਿ- ਇੱਥੇ. ਇਸ ਥਾਂ. ਯਹਾਂ। ੨. ਇਸ ਲੋਕ ਵਿੱਚ. "ਈਹਾਂ ਸੁਖ ਆਗੈ ਗਤਿ ਪਾਈ." (ਆਸਾ ਮਃ ੫)
ਇੱਥੇ ਉੱਥੇ। ੨. ਲੋਕ ਪਰਲੋਕ ਵਿੱਚ. "ਈਹਾਂ ਊਹਾਂ ਸਦਾ ਸੁਹੇਲੀ." (ਗਉ ਮਃ ੫)
ਵਿ- ਏਕ. ਇੱਕ. ਅਦ੍ਵਿਤੀਯ (ਅਦੁਤੀ). "ਵਰਤਹਿ ਸਭ ਮਹਿ ਈਕ." (ਪ੍ਰਭਾ ਮਃ ੪)
ਦਖ. ਕ੍ਰਿ. ਵਿ- ਏਧਰ. ਇਸ ਤ਼ਰਫ. ਇਸ ਪਾਸੇ.
nan
nan
nan
ਦੇਖੋ, ਇੱਖ. "ਸਬਦ ਰਤੇ ਮੀਠੇ ਰਸ ਈਖ." (ਗਉ ਮਃ ੧) ੨. ਦੇਖੋ, ਈਕ੍ਸ਼੍। ੩. ਸੰ. ईख. ਧਾ- ਜਾਣਾ.